ਇਸਤਾਂਬੁਲ (ਬਿਊਰੋ): ਸਖਤ ਵਿਰੋਧ ਦੇ ਵਿਚ ਇਸਤਾਂਬੁਲ ਵਿਚ ਮਿਊਜ਼ੀਅਮ ਤੋਂ ਮਸਜਿਦ ਬਣੀ ਹਾਗੀਆ ਸੋਫੀਆ ਨੂੰ ਖੋਲ੍ਹ ਦਿੱਤਾ ਗਿਆ। ਵੱਡੀ ਗਿਣਤੀ ਵਿਚ ਮੁਸਲਿਮ ਪਹਿਲੀ ਵਾਰ 86 ਸਾਲਾ ਬਾਅਦ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹੇਗਾ। ਈਸਾਈ ਸਮਾਜ ਹਾਲੇ ਵੀ ਇਸ ਗੱਲ ਦਾ ਵਿਰੋਧ ਕਰ ਰਿਹਾ ਹੈ ਕਿ ਕਦੇ ਚਰਚ ਅਤੇ ਫਿਰ ਮਿਊਜ਼ੀਅਮ ਬਣੀ ਹਾਗੀਆ ਸੋਫੀਆ ਨੂੰ ਮਸਜਿਦ ਵਿਚ ਬਦਲ ਦਿੱਤਾ ਗਿਆ। ਇਸ ਵਿਸ਼ਵ ਪ੍ਰਸਿੱਧ ਇਮਾਰਤ ਦਾ ਨਿਰਮਾਣ ਇਕ ਚਰਚ ਦੇ ਰੂਪ ਵਿਚ ਹੋਇਆ ਸੀ। 1453 ਵਿਚ ਜਦੋਂ ਇਸ ਸ਼ਹਿਰ 'ਤੇ ਇਸਲਾਮੀ ਆਟੋਮਨ ਸਾਮਰਾਜ ਦਾ ਕਬਜ਼ਾ ਹੋਇਆ ਸੀ ਤਾਂ ਇਸ ਇਮਾਰਤ ਵਿਚ ਭੰਨਤੋੜ ਕਰ ਕੇ ਇਸ ਨੂੰ ਮਸਜਿਦ ਵਿਚ ਤਬਦੀਲ ਕਰ ਦਿੱਤਾ ਗਿਆ।
ਲੰਬੇਂ ਸਮੇਂ ਤੋਂ ਚੱਲ ਰਹੀ ਸੀ ਮੰਗ
ਮਸਜਿਦ ਬਣਨ ਦੇ ਬਾਅਦ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਵੀ ਪਹਿਲੀ ਨਮਾਜ਼ ਵੀ ਹਿੱਸਾ ਲੈਣਗੇ। ਤੁਰਕੀ ਦੇ ਇਸਲਾਮੀ ਅਤੇ ਰਾਸ਼ਟਰਵਾਦੀ ਸਮੂਹ ਲੰਬੇ ਸਮੇਂ ਤੋਂ ਹਾਗੀਆ ਸੋਫੀਆ ਮਿਊਜ਼ੀਅਮ ਨੂੰ ਮਸਜਿਦ ਵਿਚ ਬਦਲਣ ਦੀ ਮੰਗ ਕਰ ਰਹੇ ਸਨ। ਆਖਿਰਕਾਰ ਇਸ ਮੰਗ ਨੂੰ ਰਾਸ਼ਟਰਪਤੀ ਅਰਦੌਣ ਨੇ ਮੰਨ ਲਿਆ। ਅਰਦੌਣ ਦੇ ਇਸ ਕਦਮ ਦੇ ਨਾਲ ਇਹਨਾਂ ਅਟਕਲਾਂ ਨੂੰ ਬਲ ਮਿਲ ਗਿਆ ਹੈ ਕਿ ਦੇਸ਼ ਵਾਪਸ ਕੱਟੜ ਇਸਲਾਮ ਵੱਲ ਵੱਧ ਸਕਦਾ ਹੈ।
ਈਸਾਈ ਭਾਈਚਾਰੇ ਵਿਚ ਨਾਰਾਜ਼ਗੀ
ਹਾਗੀਆ ਸੋਫੀਆ ਮਿਊਜ਼ੀਅਮ ਨੂੰ ਮਸਜਿਦ ਵਿਚ ਬਦਲਣ 'ਤੇ ਯੂਨੈਸਕੋ ਨੇ ਤੁਰਕੀ ਨੂੰ ਚੇਤਾਵਨੀ ਦਿੱਤੀ ਹੈ। ਯੂਨੈਸਕੋ ਨੇ ਕਿਹਾ ਕਿ ਕਿਸੇ ਵੀ ਫੈਸਲੇ ਤੋਂ ਪਹਿਲਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨ। 1500 ਸਾਲ ਪੁਰਾਣੀ ਇਹ ਇਮਾਰਤ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਲ ਵਿਚ ਸ਼ਾਮਲ ਹੈ। ਗੁਆਂਢੀ ਦੇਸ਼ ਗ੍ਰੀਸ ਦੇ ਨਾਲ ਪਹਿਲਾਂ ਤੋਂ ਹੀ ਤਣਾਅਪੂਰਨ ਸੰਬੰਧਾਂ ਦੇ ਵਿਚ ਇਸ ਫੈਸਲੇ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ। ਗ੍ਰੀਸ ਦੇ ਲਈ ਹਾਗੀਆ ਦਾ ਵੱਡਾ ਮਹੱਤਵ ਰਿਹਾ ਹੈ।
ਇੰਡੋਨੇਸ਼ੀਆ 'ਚ 24 ਘੰਟਿਆਂ ਦੌਰਾਨ 1,761 ਲੋਕ ਹੋਏ ਕੋਰੋਨਾ ਦੇ ਸ਼ਿਕਾਰ
NEXT STORY