ਟੈਕਸਾਸ— ਅੱਜ ਦੇ ਸਮੇਂ 'ਚ ਚੋਰ ਬਹੁਤ ਤੇਜ਼ ਹੋ ਗਏ ਹਨ ਅਤੇ ਉਹ ਚੋਰੀ ਕਰਨ ਲਈ ਪਹਿਲਾਂ ਖਾਸ ਯੋਜਨਾ ਬਣਾਉਂਦੇ ਹਨ ਤੇ ਫਿਰ ਚੋਰੀ ਕਰਦੇ ਹਨ। ਅਮਰੀਕਾ 'ਚ ਰਹਿ ਰਹੀ ਇਕ ਔਰਤ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਲੋਕ ਚੋਰਾਂ ਤੋਂ ਬਚ ਕੇ ਰਹਿਣ।
ਟੈਕਸਾਸ 'ਚ ਰਹਿਣ ਵਾਲੀ ਕਿਮ ਕੇਰਨਿਗਲਿਅਰੋ ਨੇ ਆਪਣੀ ਫੇਸਬੁੱਕ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਉਸ ਨੇ ਦਿਖਾਇਆ ਕਿ ਕਿਵੇਂ ਕੁੱਝ ਲੋਕਾਂ ਨੇ ਪਹਿਲਾਂ ਤਾਂ ਉਸ ਦੇ ਘਰ ਦਾ ਦਰਵਾਜ਼ਾ ਭੰਨ੍ਹਿਆ ਤੇ ਫਿਰ ਜਦ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਦਰਵਾਜ਼ੇ 'ਤੇ ਚਿੱਟੇ ਰੰਗ ਦਾ ਰਬੜ ਬੈਂਡ ਲਗਾ ਗਏ ਤਾਂ ਕਿ ਅਗਲੀ ਵਾਰ ਇਸ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਕੀਤੀ ਜਾ ਸਕੇ।
ਅਗਲੇ ਦਿਨ ਜਦ ਔਰਤ ਨੇ ਪੁਲਸ ਸੱਦੀ ਤਾਂ ਤਾਂ ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਕਈ ਵਾਰਦਾਤਾਂ ਵਾਪਰ ਰਹੀਆਂ ਹਨ। ਪੁਲਸ ਨੇ ਦੱਸਿਆ ਕਿ ਪਹਿਲਾਂ ਚੋਰ ਦਰਵਾਜ਼ੇ ਭੰਨ੍ਹਦੇ ਹਨ ਜਿਵੇਂ ਉਹ ਮੁਸੀਬਤ 'ਚ ਹੋਣ। ਇਸ ਮਗਰੋਂ ਜਿਵੇਂ ਹੀ ਕੋਈ ਦਰਵਾਜ਼ਾ ਖੋਲਦਾ ਹੈ ਤਾਂ ਇਹ ਚੋਰ ਉਨ੍ਹਾਂ 'ਤੇ ਹਮਲਾ ਕਰਕੇ ਪੈਸੇ ਲੁੱਟ ਕੇ ਦੌੜ ਜਾਂਦੇ ਹਨ। ਇਸ ਲਈ ਲੋਕਾਂ ਨੂੰ ਧਿਆਨ ਨਾਲ ਦਰਵਾਜ਼ਾ ਖੋਲ੍ਹਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਕਿ ਉਹ ਘਰਾਂ 'ਚ ਹਨ੍ਹੇਰਾ ਨਾ ਰੱਖਣ ਸਗੋਂ ਬÎੱਤੀਆਂ ਜਗਾ ਕੇ ਹੀ ਰੱਖਣ ਅਤੇ ਚੌਕਸ ਰਹਿਣ।
ਪਾਕਿਸਤਾਨ 'ਚ 13 ਸ਼ੱਕੀ ਅੱਤਵਾਦੀ ਗ੍ਰਿਫਤਾਰ
NEXT STORY