ਨਵੀਂ ਦਿੱਲੀ (ਬਿਊਰੋ)- ਦਿਲ ਦੀ ਸਮੱਸਿਆ ਹੋਣ ਤੋਂ ਪਹਿਲਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਇਨ੍ਹਾਂ ਵੱਲ ਧਿਆਨ ਦੇਣ ਨਾਲ ਤੁਸੀਂ ਸਮੇਂ ਸਿਰ ਇਲਾਜ ਕਰਵਾ ਸਕਦੇ ਹੋ। ਤੁਸੀਂ ਹਾਰਟ ਅਟੈਕ ਦੇ ਕਈ ਲੱਛਣਾਂ ਬਾਰੇ ਤਾਂ ਸੁਣਿਆ ਹੀ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਕਬਜ਼ ਵੀ ਇਸ ਦਾ ਚਿਤਾਵਨੀ ਸੰਕੇਤ ਹੋ ਸਕਦਾ ਹੈ। ਅਸਲ ਵਿੱਚ ਕਬਜ਼ ਜਾਂ ਪੇਟ ਨੂੰ ਸਾਫ਼ ਕਰਨ ਵਿਚ ਅਸਮਰੱਥਾ ਵੀ ਦਿਲ ਦੀ ਖ਼ਰਾਬ ਸਿਹਤ ਦੀ ਨਿਸ਼ਾਨੀ ਹੋ ਸਕਦੀ ਹੈ।
ਇਸ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ। ਮੈਲਬੌਰਨ ਮੋਨਾਸ਼ ਯੂਨੀਵਰਸਿਟੀ ਦੀ ਇੱਕ ਤਾਜ਼ਾ ਰਿਸਰਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕਬਜ਼ ਦੀ ਸਮੱਸਿਆ ਹਾਰਟ ਅਟੈਕ, ਸਟ੍ਰੋਕ ਅਤੇ ਹਾਰਟ ਫੇਲ ਵਰਗੀਆਂ ਦਿਲ ਦੀਆਂ ਸਮੱਸਿਆਵਾਂ ਦੇ ਲੱਛਣ ਹੋ ਸਕਦੀ ਹੈ।
ਅਧਿਐਨ ਦੇ ਲੇਖਕ ਅਤੇ ਪ੍ਰੋਫੈਸਰ ਫਰਾਂਸਿਸ ਮਾਰਕਸ ਨੇ ਕਿਹਾ ਕਿ ਅਧਿਐਨ ਦਰਸਾਉਂਦਾ ਹੈ ਕਿ ਭਾਵੇਂ ਕਬਜ਼ ਇਕ ਆਮ ਸਮੱਸਿਆ ਹੈ, ਜੇਕਰ ਇਹ ਹਰ ਸਮੇਂ ਹੁੰਦੀ ਰਹਿੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਕਾਰਡੀਓਵੈਸਕੁਲਰ ਸਿਹਤ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ।
ਅਮਰੀਕਨ ਜਰਨਲ ਆਫ ਸਾਈਕੋਲੋਜੀ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਬਜ਼ ਦੀ ਸ਼ਿਕਾਇਤ ਕਰਨ ਵਾਲੇ ਲੋਕਾਂ ਵਿੱਚ ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਦਾ ਖਤਰਾ ਦੂਜੇ ਲੋਕਾਂ ਦੇ ਮੁਕਾਬਲੇ ਦੁੱਗਣਾ ਪਾਇਆ ਗਿਆ।
ਦਰਅਸਲ, ਸਾਡੀ ਸਿਹਤ ਅਤੇ ਅੰਤੜੀਆਂ ਦੀ ਸਮਰੱਥਾ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਅੰਤੜੀਆਂ ਦੀ ਸਿਹਤ ਠੀਕ ਨਹੀਂ ਹੈ ਅਤੇ ਤੁਸੀਂ ਕਸਰਤ ਨਹੀਂ ਕਰਦੇ ਜਾਂ ਤੁਹਾਡੀ ਖੁਰਾਕ ਸੰਤੁਲਿਤ ਨਹੀਂ ਹੈ ਤਾਂ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਪੁਰਾਣੀ ਕਬਜ਼ ਦੀ ਸਮੱਸਿਆ ਦਿਲ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਦਿਲ ਦੀ ਜਲਨ ਜਾਂ ਦਰਦ, ਛਾਤੀ ਉਤੇ ਦਬਾਅ ਮਹਿਸੂਸ ਹੋਣਾ, ਸਾਹ ਲੈਣ ਵਿੱਚ ਮੁਸ਼ਕਲ, ਪੈਰਾਂ, ਗਿੱਟਿਆਂ ਅਤੇ ਤਲੀਆਂ ਵਿੱਚ ਸੋਜ, ਹੱਥਾਂ, ਕਮਰ, ਜਬਾੜੇ ਅਤੇ ਗਰਦਨ ਵਿੱਚ ਦਰਦ ਮਹਿਸੂਸ ਹੋਵੇ ਤਾਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ ਵਿੱਚ ਫੌਰਨ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ।
ਨੋਟ : ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ।ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਕਿਸ਼ਮਿਸ਼, ਖਾਣ ਨਾਲ ਸਰੀਰ ਨੂੰ ਹੁੰਦੇ ਨੇ ਅਨੇਕਾਂ ਲਾਭ
NEXT STORY