ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸੰਸਦ ਮੈਂਬਰ ਜੌਹਨ ਕਾਰਟਰ ਨੇ ਕਿਹਾ ਕਿ ਭਾਰਤੀਆਂ ਨੂੰ ਅਮਰੀਕਾ ਦਾ ਦੋਸਤ ਕਹਿਣਾ ਉਨ੍ਹਾਂ ਦੇ ਦੇਸ਼ ਲਈ ਮਾਣ ਵਾਲੀ ਗੱਲ ਹੈ ਅਤੇ ਉਹ ਭਾਰਤ ਨਾਲ ਅਮਰੀਕਾ ਦੇ ਵਧਦੇ ਸਬੰਧਾਂ ਨੂੰ ਲੈ ਕੇ ਉਤਸ਼ਾਹਿਤ ਹਨ। ਕਾਰਟਰ ਨੇ ਪ੍ਰਤੀਨਿਧੀ ਸਭਾ ਵਿਚ ਕਿਹਾ ਕਿ ਪਿਛਲੇ ਦਹਾਕਿਆਂ ਵਿਚ ਲੋਕਤੰਤਰ ਅਤੇ ਸਵੈ-ਸ਼ਾਸਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਅਟੁੱਟ ਰਹੀ ਹੈ ਅਤੇ ਅੱਜ ਉਸਦਾ ਭਵਿੱਖ "ਪਹਿਲਾਂ ਨਾਲੋਂ ਵੀ ਉੱਜਵਲ" ਹੈ।
ਉਨ੍ਹਾਂ ਕਿਹਾ, 'ਮੈਂ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਲਗਾਤਾਰ ਮਜ਼ਬੂਤ ਕਰਨ ਤੋਂ ਉਤਸ਼ਾਹਿਤ ਹਾਂ, ਜਿਵੇਂ ਕਿ ਇਹ ਪਿਛਲੇ 75 ਸਾਲਾਂ ਤੋਂ ਜਾਰੀ ਹੈ ਅਤੇ ਭਾਰਤੀਆਂ ਨੂੰ ਸਾਡਾ ਦੋਸਤ ਦੱਸਣ 'ਤੇ ਮੈਨੂੰ ਮਾਣ ਹੈ।' ਕਾਰਟਰ ਨੇ ਕਿਹਾ, 'ਮੈਂ ਬਰਤਾਨਵੀ ਸਾਮਰਾਜ ਤੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਅੱਜ (ਸਦਨ ਵਿੱਚ) ਖੜ੍ਹਾ ਹੋਇਆ ਹਾਂ।'
ਉਨ੍ਹਾਂ ਕਿਹਾ, "ਸੰਸਦ ਨੇ 15 ਅਗਸਤ, 1947 ਨੂੰ ਭਾਰਤੀ ਸੁਤੰਤਰਤਾ ਐਕਟ ਪਾਸ ਕੀਤਾ ਸੀ, ਜਿਸ ਨੇ ਭਾਰਤ ਨੂੰ ਲਗਭਗ 90 ਸਾਲਾਂ ਬਾਅਦ ਅਧਿਕਾਰਤ ਤੌਰ 'ਤੇ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਸਥਾਪਤ ਕੀਤਾ।" ਕਾਰਟਰ ਨੇ ਕਿਹਾ, "ਸੰਸਦ ਦੇ ਇਸ ਐਕਟ ਨੇ ਇਤਿਹਾਸ ਵਿੱਚ ਸਭ ਤੋਂ ਵੱਡੇ ਲੋਕਤੰਤਰ ਦੀ ਸਿਰਜਣਾ ਨੂੰ ਦਰਸਾਇਆ, ਜੋ ਇੱਕ ਅਰਬ ਤੋਂ ਵੱਧ ਆਬਾਦੀ ਵਾਲੇ ਮਜ਼ਬੂਤ ਰਾਸ਼ਟਰ ਦਾ ਸੰਚਾਲਨ ਕਰਦਾ ਹੈ।"
ਗਾਇਕ ਸ਼ੈਰੀ ਮਾਨ ਨੇ ਐਲੋਨ ਮਸਕ ਦੀ ਰੱਜ ਕੇ ਕੀਤੀ ਤਾਰੀਫ਼, ਵਾਇਰਲ ਹੋਈ ਪੋਸਟ
NEXT STORY