ਵਾਸ਼ਿੰਗਟਨ— ਅਮਰੀਕਾ ਦੇ ਟੈਕਸਾਸ 'ਚ ਇਕ ਵਿਅਕਤੀ ਨੇ 230 ਪੌਂਡ (ਲਗਭਗ 104 ਕਿਲੋ) ਭਾਰ ਘੱਟ ਕਰ ਲਿਆ ਹੈ ਤਾਂ ਕਿ ਉਹ ਫੌਜ 'ਚ ਭਰਤੀ ਹੋ ਸਕੇ। ਵਿਲੀਅਮ ਗਵੇਨ ਨਾਂ ਦਾ ਇਹ ਵਿਅਕਤੀ ਆਪਣੇ ਭਾਰੀ ਸਰੀਰ ਕਾਰਨ ਬਹੁਤ ਪ੍ਰੇਸ਼ਾਨ ਸੀ। ਉਹ ਫੌਜ 'ਚ ਭਰਤੀ ਵੀ ਹੋਣਾ ਚਾਹੁੰਦਾ ਸੀ ਅਤੇ ਫਿਰ ਇਸ ਨੇ ਇਕ ਅਹਿਮ ਫੈਸਲਾ ਲਿਆ ਕਿ ਉਹ ਆਪਣਾ ਭਾਰ ਘੱਟ ਕਰੇਗਾ।
ਇਸ ਕਾਰਨ ਉਸ ਨੇ ਪਿਛਲੇ ਸਾਲ ਫਰਵਰੀ 'ਚ ਜਿੰਮ 'ਚ ਜਾਣਾ ਸ਼ੁਰੂ ਕੀਤਾ। ਭਾਰ ਘੱਟ ਕਰਨ ਦੀ ਉਸ ਦੀ ਲਗਨ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਸਾਲ ਜੁਲਾਈ 'ਚ ਉਸ ਨੇ ਆਪਣਾ ਅੱਧਾ ਭਾਰ ਘੱਟ ਕਰ ਲਿਆ। ਪਹਿਲਾਂ ਉਹ 460 ਪੌਂਡ (ਤਕਰੀਬਨ 208 ਕਿਲੋ) ਦਾ ਸੀ ਅਤੇ ਹੁਣ ਉਸ ਦਾ ਭਾਰ 230 ਪੌਂਡ ਹੋ ਗਿਆ ਹੈ। ਭਾਰ ਘੱਟ ਕਰਨ ਪਿੱਛੇ ਗਵੇਨ ਦੀ ਪ੍ਰੇਰਣਾ ਦਾ ਸਭ ਤੋਂ ਵੱਡਾ ਸਰੋਤ ਸੀ ਫੌਜ 'ਚ ਭਰਤੀ ਹੋਣ ਦਾ ਉਸ ਦਾ ਸੁਪਨਾ। ਉਹ ਆਪਣੇ ਦਾਦਾ ਜੀ ਵਾਂਗ ਫੌਜੀ ਬਣਨਾ ਚਾਹੁੰਦਾ ਸੀ। ਹੁਣ ਗਵੇਨ ਦਾ ਇਹ ਸੁਪਨਾ ਪੂਰਾ ਹੋ ਚੁੱਕਾ ਅਤੇ ਫੌਜ 'ਚ ਭਰਤੀ ਹੋ ਚੁੱਕਾ ਹੈ। ਅਧਿਕਾਰੀ ਵੀ ਉਸ ਦੇ ਇਸ ਜਜ਼ਬੇ ਨੂੰ ਦੇਖ ਕੇ ਖੁਸ਼ ਤੇ ਹੈਰਾਨ ਹਨ ਕਿ ਉਸ ਨੇ ਇੰਨਾ ਵੱਡਾ ਫੈਸਲਾ ਲਿਆ ਅਤੇ ਸਫਲ ਹੋਇਆ।
ਗਵੇਨ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ ਉਹ ਸਿਰਫ ਡਾਈਟਿੰਗ ਕਰਕੇ, ਸਹੀ ਖਾਣਾ ਖਾ ਕੇ ਅਤੇ ਹਫਤੇ 'ਚ 6 ਦਿਨ ਜਿੰਮ ਜਾ ਕੇ ਹੋਰ ਆਪਣੇ ਸਰੀਰ ਦਾ ਅੱਧਾ ਭਾਰ ਘਟਾ ਸਕਿਆ ਹੈ।
ਬੁਰਕੀਨਾ ਫਾਸੋ ਵਿਚ ਸ਼ੱਕੀ ਅੱਤਵਾਦੀਆਂ ਨੇ ਪੰਜ ਵਿਅਕਤੀਆਂ ਦਾ ਕੀਤੈ ਕਤਲ
NEXT STORY