ਰੋਮ (ਬਿਊਰੋ)— ਭਾਰਤੀ ਸੱਭਿਅਤਾ ਸ਼ੁਰੂ ਤੋਂ ਹੀ ਆਕਰਸ਼ਣ ਦਾ ਕੇਂਦਰ ਰਹੀ ਹੈ। ਇਸ ਨੇ ਦੇਸ਼-ਵਿਦੇਸ਼ ਦੇ ਵਿਦਵਾਨਾਂ ਨੂੰ ਆਕਰਸ਼ਿਤ ਕੀਤਾ ਹੈ। ਇਕ ਇਟਾਲੀਅਨ ਚਿੱਤਰਕਾਰ ਜਿਆਮਪਾਓਲੇ ਟੋਮੇਸੈਟੀ ਭਾਰਤ ਦੇ ਮਿਥਿਹਾਸਿਕ ਮਹਾਂਕਾਵਿ ਮਹਾਂਭਾਰਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਪਹਿਲਾਂ ਉਨ੍ਹਾਂ ਨੇ 5 ਸਾਲਾਂ ਤੱਕ ਇਸ ਨੂੰ ਚੰਗੀ ਤਰ੍ਹਾਂ ਪੜ੍ਹਿਆ। ਇਸ ਦੇ ਚਰਿੱਤਰਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਫਿਰ ਇਸ ਦੀਆਂ ਸ਼ਾਨਦਾਰ ਤਸਵੀਰਾਂ ਪੇਂਟ ਕੀਤੀਆਂ।

ਟੋਮੈਸਟੀ ਲੱਗਭਗ 7 ਸਾਲਾਂ ਤੱਕ ਇਟਲੀ ਦੇ ਵਿਲਾ ਵਿੰਦਰਾਵਨ ਵਿਚ ਅੰਤਰ ਰਾਸ਼ਟਰੀ ਵੈਦਿਕ ਕਲਾ ਅਕੈਡਮੀ ਦੇ ਮੈਂਬਰ ਵੀ ਰਹੇ। ਪਸਿੱਧ ਮਹਾਂਕਾਵਿ ਦੇ ਕੁਝ ਅਖੀਰਲੇ ਚਿੱਤਰਾਂ ਦੀ ਚਿੱਤਰਕਾਰੀ ਵਿਚ ਉਨ੍ਹਾਂ ਨੂੰ 12 ਸਾਲ ਦਾ ਸਮਾਂ ਲੱਗਿਆ। ਉਨ੍ਹਾਂ ਦੀ ਹਰ ਤਸਵੀਰ ਮਹਾਂਭਾਰਤ ਦੀ ਕਹਾਣੀ ਦਾ ਕੋਈ ਨਾ ਕੋਈ ਦ੍ਰਿਸ਼ ਬਿਆਨ ਕਰਦੀ ਹੈ। ਉਕਤ ਤਸਵੀਰਾਂ ਦੇ ਇਲਾਵਾ ਕੁਝ ਹੋਰ ਤਸਵੀਰਾਂ ਹੇਠਾਂ ਦਿੱਤੀਆਂ ਗਈਆਂ ਹਨ।
ਕ੍ਰਿਸ਼ਨ ਅਤੇ ਅਰਜੁਨ ਯੁੱਧ ਦੇ ਮੈਦਾਨ ਵਿਚ।

ਭੀਮ ਭਗਵਾਨ ਹਨੂੰਮਾਨ ਜੀ ਦੀ ਪੂਛ ਪਿੱਛੇ ਹਟਾਉਂਦੇ ਹੋਏ।

ਅਰਜੁਨ ਦੇ ਤੀਰਾਂ ਨਾਲ ਵਿੰਨ੍ਹੇ ਭੀਸ਼ਮ ਪਿਤਾਮਾ।

ਮਹਾਂਭਾਰਤ ਯੁੱਧ ਦੌਰਾਨ ਕਰਣ ਰੱਥ ਦਾ ਪਹੀਆ ਉਠਾਉਂਦੇ ਹੋਏ।

ਪਾਂਡਵ ਯੁੱਧ ਦੀ ਰਣਨੀਤੀ 'ਤੇ ਵਿਚਾਰ ਕਰਦੇ ਹੋਏ।

ਕੁੰਤੀ ਆਪਣੇ ਪੁੱਤਰ ਕਰਣ ਨਾਲ।

ਕੌਰਵ ਅਤੇ ਪਾਂਡਵਾਂ ਦੇ ਚੌਸਰ ਖੇਡਣ ਦਾ ਦ੍ਰਿਸ਼।

ਅਰਜੁਨ ਪੁੱਤਰ ਅਭਿਮਨਯੂ ਯੁੱਧ ਵਿਚ ਗੁਰੂ ਦ੍ਰੋਣ ਵੱਲ ਪਹੀਆ ਸੁੱਟਦੇ ਹੋਏ।

ਮਹਾਂਭਾਰਤ ਦੇ ਯੁੱਧ ਦਾ ਦ੍ਰਿਸ਼।

ਬ੍ਰਿਟੇਨ : ਭਾਰਤੀ ਮੂਲ ਦੀ ਔਰਤ ਨੂੰ ਧਮਕੀਆਂ ਦੇਣ ਵਾਲੇ ਨੇ ਮੰਨੀ ਆਪਣੀ ਗਲਤੀ
NEXT STORY