ਲੰਡਨ, (ਰਾਜਵੀਰ ਸਮਰਾ)— ਬ੍ਰਿਟੇਨ ਦੇ ਸ਼ਹਿਰ ਵੈਂਬਲੀ ਦੇ ਲੇਨਸਬਰੀ ਕਲੋਜ਼ ਇਲਾਕੇ 'ਚ ਰਹਿਣ ਵਾਲੇ ਸਿਦ ਬਾਊਸਾਊਦ ਨੇ ਨਸ਼ੇ ਦੀ ਹਾਲਤ 'ਚ ਇਕ ਭਾਰਤੀ ਮੂਲ ਦੀ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਹਰਲਸਡੇਨ ਹਾਈ ਸਟਰੀਟ ਸਥਿਤ ਆਈਸਲੈਂਡ ਸਟੋਰ 'ਚ ਕੰਮ ਕਰਦੇ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਧਮਕੀਆਂ ਦੇਣ ਸਮੇਂ ਸਿਦ ਬਾਊਸਾਊਦ ਨਸ਼ੇ 'ਚ ਸੀ। ਇਸ ਮਗਰੋਂ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।|ਸਿਦ ਬਾਊਸਾਊਦ ਨੇ ਬੀਤੀ 17 ਫਰਵਰੀ ਨੂੰ ਰਾਤ 9 ਵਜੇ ਦੇ ਕਰੀਬ ਭਾਰਤੀ ਮੂਲ ਦੀ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਗਾਲ੍ਹਾਂ ਕੱਢੀਆਂ ਸਨ। ਇਸ ਦੇ ਬਾਅਦ ਉਹ ਸੁਰੱਖਿਆ ਕਰਮਚਾਰੀਆਂ ਨਾਲ ਉਲਝ ਗਿਆ। ਸਿਦ ਬਾਊਸਾਊਦ ਨੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਅਤੇ ਕਿਹਾ ਕਿ ਕਾਲੇ ਲੋਕ ਨੀਵੇਂ ਤੋਂ ਵੀ ਨੀਵੇਂ ਹੁੰਦੇ ਹਨ ਅਤੇ ਉਹ ਭਾਰਤੀਆਂ ਨੂੰ ਨਫ਼ਰਤ ਕਰਦਾ ਹੈ।
ਉਸ ਨੇ ਭਾਰਤੀ ਔਰਤ ਨਾਲ ਬਦਤਮੀਜ਼ੀ ਕੀਤੀ ਅਤੇ ਕਿਹਾ ਕਿ ਉਹ ਉਸ ਨੂੰ ਮਾਰ ਦੇਣਾ ਚਾਹੁੰਦਾ ਹੈ। ਇਸ ਮਗਰੋਂ ਉਸ ਨੇ ਸੁਰੱਖਿਆ ਕਰਮਚਾਰੀ 'ਤੇ ਥੁੱਕਿਆ।|ਇਸ ਮੌਕੇ ਹੋਈ ਧੱਕਾਮੁੱਕੀ 'ਚ ਹਮਲਾਵਰ ਦੇ ਦੋ ਦੰਦ ਵੀ ਟੁੱਟ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਿਦ ਬਾਊਸਾਊਦ ਨੂੰ ਹਿਰਾਸਤ 'ਚ ਲਿਆ ਅਤੇ ਉਸ ਕੋਲੋਂ ਕੁਝ ਭੰਗ ਵੀ ਬਰਾਮਦ ਹੋਈ। ਸਿਦ ਬਾਊਸਾਊਦ ਨੇ ਮੈਜਿਸਟਰੇਟ ਅਦਾਲਤ ਵਿਚ ਆਪਣੇ 'ਤੇ ਲੱਗੇ ਦੋਸ਼ ਮੰਨ ਲਏ ਹਨ। ਹੁਣ ਉਸ ਨੂੰ ਸਜ਼ਾ ਸੁਣਾਉਣ ਲਈ ਹੈਰੋ ਕਰਾਊਨ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਜ਼ੈਨਬ ਬਲਾਤਕਾਰ ਮਾਮਲਾ: ਲਾਹੌਰ ਹਾਈ ਕੋਰਟ ਨੇ ਬਰਕਰਾਰ ਰੱਖੀ ਦੋਸ਼ੀ ਦੀ ਸਜ਼ਾ
NEXT STORY