ਰੋਮ/ਇਟਲੀ (ਕੈਂਥ): ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਟਲੀ ਜਲਦ ਕੋਵਿਡ-19 ਮੁਕਤ ਦੇਸ਼ ਹੋਣ ਵਾਲਾ ਹੈ ਜਿਸ ਨੂੰ ਸੱਚ ਕਰਨ ਲਈ ਸਰਕਾਰ ਪੱਬਾਂ ਭਾਰ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ।ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਸ ਮਹਾਮਾਰੀ ਤੋਂ ਨਿਜ਼ਾਤ ਮਿਲ ਸਕੇ। ਇਟਲੀ ਸਰਕਾਰ ਵਲੋਂ ਸਿਹਤ ਵਿਭਾਗ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਹਰ ਇੱਕ ਸ਼ਖਸ ਨੂੰ ਕੋਰੋਨਾ ਐਂਟੀ ਵੈਕਸੀਨ ਲਗਾਈ ਜਾਵੇ ਚਾਹੇ ਉਹ ਦੇਸੀ ਹੈ ਚਾਹੇ ਵਿਦੇਸ਼ੀ। ਬੇਸ਼ੱਕ ਉਸ ਕੋਲ ਪੇਪਰ ਹਨ ਜਾਂ ਨਹੀਂ।
ਇਸ ਕਾਰਵਾਈ ਤਹਿਤ ਇਟਲੀ ਦੇ ਸੂਬਾ ਲਾਸੀਓ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਿਹਤ ਵਿਭਾਗ ਵੱਲੋਂ ਖ਼ਾਸ ਤੌਰ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਵੈਕਸੀਨ ਲਗਾਈ ਜਾ ਰਹੀ ਹੈ।ਸ਼ਹਿਰ ਅਪ੍ਰੀਲੀਆ ਦੇ ਕਸਬਾ ਕਮਪੋਂਵੇਰਦੇ ਵਿਖੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਵਿਸ਼ੇਸ਼ ਐਂਟੀ ਕੋਂਵਿਡ ਵੈਕਸੀਨ ਦਾ ਕੈਂਪ ਲਗਾਇਆ ਗਿਆ।ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਬਲਜਿੰਦਰ ਸਿੰਘ ਬੱਲ ਵਲੋਂ ਦੱਸਿਆ ਗਿਆ ਕਿ ਲਾਤੀਨਾ ਦੇ ਸਿਹਤ ਵਿਭਾਗ ਆਸ਼ਲ (ASAL) ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਰੋਜ਼ਾ ਕੈਂਪ ਵਿੱਚ ਲਗਭਗ ਇੱਕ ਹਜ਼ਾਰ ਤੋਂ ਜ਼ਿਆਦਾ ਭਾਰਤੀ ਭਾਈਚਾਰੇ ਦੇ ਲੋਕਾਂ ਸਮੇਤ ਹੋਰ ਵਰਗ ਦੇ ਲੋਕਾਂ ਨੂੰ ਜਾਨਸ਼ਨ ਐਂਡ ਜਾਨਸ਼ਨ ਵੈਕਸੀਨ ਲਗਾਈ ਗਈ ਹੈ।
ਇਹ ਕੈਂਪ ਬਿਨ੍ਹਾਂ ਸਮਾਂ ਨਿਰਧਾਰਿਤ ਤੋਂ ਲਗਾਏ ਗਏ ਹਨ ਕਿਉਂਕਿ ਖ਼ਾਸ ਤੌਰ 'ਤੇ ਬਿਨ੍ਹਾਂ ਦਸਤਾਵੇਜ਼ ਤੋਂ ਕਾਫੀ ਭਾਰਤੀ ਭਾਈਚਾਰੇ ਦੇ ਬਾਸ਼ਿੰਦੇ ਰਹਿਣ ਬਸੇਰਾ ਕਰ ਰਹੇ ਹਨ।ਉਨ੍ਹਾਂ ਨੂੰ ਵੈਕਸੀਨ ਲਗਵਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਪ੍ਰੀਲੀਆ ਨੂੰ ਬੇਨਤੀ ਕੀਤੀ ਗਈ ਸੀ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ, ਖ਼ਾਸ ਤੌਰ 'ਤੇ ਜਿਹਨਾਂ ਕੋਲ ਪੂਰੇ ਦਸਤਾਵੇਜ਼ ਨਹੀਂ ਹਨ ਉਨ੍ਹਾਂ ਨੂੰ ਵੈਕਸੀਨ ਲਗਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਤੇ ਸਿਹਤ ਵਿਭਾਗ ਦੀ ਮਿਹਨਤ ਸਦਕਾ ਹੀ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਅਤੇ ਜੋ ਕਿ ਕਾਮਯਾਬ ਸਾਬਤ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਕੋਰੋਨਾ ਵੈਕਸੀਨ ਬੱਸ ਨੇ ਲਗਾਈਆਂ ਵੈਕਸੀਨ ਦੀਆਂ 10,000 ਖੁਰਾਕਾਂ
ਬਲਜਿੰਦਰ ਸਿੰਘ ਬੱਲ ਦੇ ਪਰਿਵਾਰਕ ਮੈਂਬਰਾਂ ਵਲੋਂ ਭਾਰਤੀ ਭਾਈਚਾਰੇ ਦੇ ਲਈ ਤਿੰਨ ਦਿਨ ਇਸ ਕੈਂਪ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਈਆਂ ਗਈਆਂ। ਜਿਨ੍ਹਾਂ ਨੂੰ ਇਟਾਲੀਅਨ ਭਾਸ਼ਾ ਦਾ ਪੂਰਾ ਗਿਆਨ ਨਹੀਂ ਸੀ ਉਨ੍ਹਾਂ ਨੂੰ ਪੰਜਾਬੀ ਅਨੁਵਾਦ ਕਰਕੇ ਇਸ ਵੈਕਸੀਨ ਵਾਰੇ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੀਆਂ ਸੇਵਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਵਲੋਂ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।ਸੂਬੇ ਦੇ ਹੋਰ ਕਈ ਸ਼ਹਿਰਾਂ ਵਿੱਚ ਅਜਿਹੇ ਕੈਂਪਾਂ ਦੁਆਰਾਂ ਸੈਂਕੜੇ ਬਿਨਾਂ ਪੇਪਰਾਂ ਦੇ ਪ੍ਰਵਾਸੀਆਂ ਨੂੰ ਇਹ ਵੈਕਸੀਨ ਦਿੱਤੀ ਜਾ ਚੁੱਕੀ ਹੈ।
ਨੋਟ- ਇਟਲੀ ਸਰਕਾਰ ਦੀ ਪਹਿਲ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ ਸਰਕਾਰ ਨੇ ਯੂਰਪੀਅਨ ਯੂਨੀਅਨ ਤੇ ਅਮਰੀਕੀ ਯਾਤਰੀਆਂ ਲਈ ਇਕਾਂਤਵਾਸ ਦੀ ਸ਼ਰਤ ਨੂੰ ਕੀਤਾ ਖ਼ਤਮ
NEXT STORY