ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੁੱਝ ਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨ ਇਕਾਂਤਵਾਸ ਹੋਣ ਦੀ ਜ਼ਰੂਰਤ ਮੁਆਫ਼ ਕੀਤੀ ਜਾ ਰਹੀ ਹੈ। ਸਕਾਟਲੈਂਡ ਦੀ ਸਰਕਾਰ ਵੱਲੋਂ ਯੂਰਪੀਅਨ ਯੂਨੀਅਨ ਦੇ ਦੇਸ਼ ਇਕੱਲੇ ਫਰਾਂਸ ਨੂੰ ਛੱਡ ਕੇ ਅਤੇ ਅਮਰੀਕੀ ਯਾਤਰੀ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਪੂਰੀ ਖ਼ੁਰਾਕ ਭਾਵ ਦੋਵੇਂ ਟੀਕੇ ਲੱਗੇ ਹਨ, ਸੋਮਵਾਰ 2 ਅਗਸਤ ਤੋਂ ਇਕਾਂਤਵਾਸ ਹੋਏ ਬਿਨਾਂ ਸਕਾਟਲੈਂਡ ਦੀ ਯਾਤਰਾ ਕਰ ਸਕਣਗੇ।
ਇਸ ਦੇ ਇਲਾਵਾ ਨਵੇਂ ਨਿਯਮਾਂ ਤਹਿਤ ਸਕਾਟਲੈਂਡ ਆਉਣ ਤੋਂ ਬਾਅਦ 8ਵੇਂ ਦਿਨ ਪੀ. ਸੀ. ਆਰ. ਟੈਸਟ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਸਾਰੇ ਯਾਤਰੀਆਂ ਨੂੰ ਅਜੇ ਵੀ ਆਪਣੀ ਰਵਾਨਗੀ ਤੋਂ ਪਹਿਲਾਂ ਇਕ ਨਕਾਰਾਤਮਕ ਕੋਰੋਨਾ ਟੈਸਟ ਅਤੇ ਪਹੁੰਚਣ ਤੋਂ ਬਾਅਦ ਦੂਜੇ ਦਿਨ ਇਕ ਹੋਰ ਨਕਾਰਾਤਮਕ ਪੀ. ਸੀ. ਆਰ. ਟੈਸਟ ਦੀ ਜ਼ਰੂਰਤ ਹੋਵੇਗੀ। ਸਕਾਟਿਸ਼ ਸਰਕਾਰ ਅਨੁਸਾਰ ਇਹ ਕਦਮ ਦੇਸ਼ ਭਰ ਅਤੇ ਵਿਦੇਸ਼ਾਂ ਵਿਚ ਟੀਕਾਕਰਨ ਯੋਜਨਾਵਾਂ ਦੀ ਸਫ਼ਲਤਾ ਨਾਲ ਸੰਭਵ ਹੋਇਆ ਹੈ। ਸਕਾਟਲੈਂਡ ਸਰਕਾਰ ਵੱਲੋਂ ਇਹ ਐਲਾਨ ਯੂ.ਕੇ. ਦੇ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈੱਪਜ਼ ਵੱਲੋਂ ਇੰਗਲੈਂਡ ਲਈ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਦੀ ਘੋਸ਼ਣਾ ਤੋਂ ਬਾਅਦ ਕੀਤਾ ਗਿਆ ਹੈ।
ਆਸਟ੍ਰੇਲੀਆ ਦਾ ਅਹਿਮ ਫ਼ੈਸਲਾ, ਭਾਰਤ ਤੋਂ ਚੋਰੀ ਕਲਾਕ੍ਰਿਤੀਆਂ ਕਰੇਗਾ ਵਾਪਸ
NEXT STORY