ਰੋਮ-ਕੋਰੋਨਾ ਵਾਇਰਸ ਕਾਰਣ ਤਾਲਾਬੰਦੀ ਦੌਰਾਨ ਇਟਲੀ ਦੇ ਸਿਹਤ ਮੰਤਰੀ ਦੇ ਸਖਤ ਰਵੱਈਏ ਵਿਰੁੱਧ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਈਮੇਲ ਭੇਜਣ ਲਈ ਚਾਰ ਇਤਾਲਵੀ ਨਾਗਰਿਕਾਂ ਵੱਲੋਂ ਕਥਿਤ ਤੌਰ 'ਤੇ ਇਸਤੇਮਾਲ ਕੰਪਿਊਟਰਾਂ ਅਤੇ ਹੋਰ ਉਪਕਰਣਾਂ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ।
ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
ਕੈਰਾਬੀਨੀਰੀ ਸਿਹਤ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਕਤੂਬਰ ਤੋਂ ਜਨਵਰੀ ਦਰਮਿਆਨ ਵਿਦੇਸ਼ੀ ਕੰਪਿਊਟਰ ਸਰਵਰਾਂ ਤੋਂ ਈਮੇਲ ਭੇਜੇ ਗਏ ਸਨ ਅਤੇ ਇਨ੍ਹਾਂ 'ਚ ਸਿਹਤ ਮੰਤਰੀ ਰੋਬਰਟੋ ਸਪੇਰਾਂਜਾ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਹਿੰਸਕ ਧਮਕੀਆਂ ਸੀ ਜਿਨ੍ਹਾਂ 'ਚ ਜਾਨੋਂ ਮਾਰਨ ਦੀ ਵੀ ਧਮਕੀ ਸੀ। ਇਕ ਬਿਆਨ ਮੁਤਾਬਕ ਚਾਰ ਇਤਾਲਵੀ ਨਾਗਰਿਕਾਂ ਵਿਰੁੱਧ ਧਮਕੀ ਭਰੇ ਸੰਦੇਸ਼ ਦੇ ਮਾਮਲੇ ਦੀ ਜਾਂਚ ਕੀਤੀ ਗਈ। ਇਹ ਚਾਰੋਂ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਹਨ ਅਤੇ ਇਨ੍ਹਾਂ ਦੀ ਉਮਰ 35 ਤੋਂ 55 ਸਾਲ ਦਰਮਿਆਨ ਹੈ।
ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪਾਕਿ ’ਚ ਪੁਲਸ ਅਤੇ ਸ਼ਰਧਾਲੂਆਂ ਵਿਚਾਲੇ ਟਕਰਾਅ, 40 ਜ਼ਖ਼ਮੀ
NEXT STORY