ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਵਿਰੁੱਧ ਯੂਰਪੀਨ ਦੇਸ਼ਾਂ ਦਾ ਟੀਕਾਕਰਨ ਪ੍ਰੋਗਰਾਮ 'ਅਸਵੀਕਾਰਤ ਤੌਰ 'ਤੇ ਹੌਲੀ' ਹੈ ਅਤੇ ਇਸ ਨਾਲ ਮਹਾਮਾਰੀ ਦੇ ਹੋਰ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ। ਡਬਲਯੂ.ਐੱਚ.ਓ. ਦੇ ਯੂਰਪ ਲਈ ਖੇਤਰੀ ਡਾਇਰੈਕਟਰ ਡਾ. ਹੰਸ ਕਲੂਜ ਨੇ ਕਿਹਾ ਕਿ ਟੀਕਾ ਇਸ ਮਹਾਮਾਰੀ ਨਾਲ ਉਭਰਨ ਦਾ ਉੱਤਮ ਤਰੀਕਾ ਹੈ ਪਰ ਅੱਜ ਦੀ ਤਾਰੀਖ ਤੱਕ ਯੂਰਪ ਦੀ ਸਿਰਫ 10 ਫੀਸਦੀ ਆਬਾਦੀ ਨੂੰ ਟੀਕੇ ਦੀ ਇਕ ਹੀ ਖੁਰਾਕ ਲੱਗੀ ਹੈ ਅਤੇ ਸਿਰਫ ਚਾਰ ਫੀਸਦੀ ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ।
ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
ਉਨ੍ਹਾਂ ਨੇ ਕਿਹਾ ਕਿ ਜਦ ਤੱਕ ਇਹ ਰਫਤਾਰ ਹੌਲੀ ਰਹੇਗੀ, ਸਾਨੂੰ ਪਹਿਲੇ ਦੀ ਤਰ੍ਹਾਂ ਜਨਤਕ ਸਿਹਤ ਅਤੇ ਸਮਾਜਿਕ ਸੁਰੱਖਿਆ ਉਪਾਅ ਅਪਣਾਉਣਗੇ ਹੋਣਗੇ ਤਾਂ ਕਿ ਹੁਣ ਤੱਕ ਦੇਰੀ ਕਾਰਣ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਕਲੂਜ ਨੇ ਚਿਤਾਵਨੀ ਦਿੱਤੀ ਕਿ ਯੂਰਪੀਨ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਨੂੰ ਲੈ ਕੇ ਸੁਰੱਖਿਆ ਦੀ ਝੂਠੀ ਭਾਵਨਾ ਤੋਂ ਬਚਣ।
ਇਹ ਵੀ ਪੜ੍ਹੋ-100 ਫੀਸਦੀ ਅਸਰਦਾਰ ਹੋਣ ਤੋਂ ਬਾਅਦ ਵੀ ਭਾਰਤੀ ਬੱਚਿਆਂ ਨੂੰ ਨਹੀਂ ਲੱਗੇਗੀ ਇਹ ਕੋਰੋਨਾ ਵੈਕਸੀਨ
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਅਤੇ ਉਸ ਨਾਲ ਮੌਤ ਦੇ ਮਾਮਲਿਆਂ 'ਚ ਯੂਰਪ ਦੁਨੀਆ ਦਾ ਦੂਜਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰ ਬਣਿਆ ਹੋਇਆ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ 80 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਛੱਡ ਕੇ ਉਮਰ ਸਮੂਹ 'ਚ ਕੋਵਿਡ-19 ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ। 80 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ 'ਚ ਇਸ ਦਾ ਘੱਟ ਪ੍ਰਸਾਰ ਸੰਕੇਤ ਦਿੰਦਾ ਹੈ ਕਿ ਟੀਕਾਕਰਨ ਦੀਆਂ ਕੋਸ਼ਿਸ਼ਾਂ ਨਾਲ ਮਹਾਮਾਰੀ ਦੇ ਕਹਿਰ ਨੂੰ ਘੱਟ ਕਰਨ 'ਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ-'ਕੋਰੋਨਾ ਟੀਕਾ 6 ਮਹੀਨਿਆਂ ਤੋਂ ਬਾਅਦ ਵੀ ਰਹੇਗਾ ਪ੍ਰਭਾਵੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
NEXT STORY