ਮਿਲਾਨ/ਇਟਲੀ (ਸਾਬੀ ਚੀਨੀਆ)- ਇਸਾਈ ਧਰਮ ਦੇ ਨਵੇਂ ਬਣੇ ਪੋਪ ਲੀਓ XIV ਨਾਲ ਸਿੱਖਾਂ ਦੇ ਇੱਕ ਵਿਸ਼ੇਸ਼ ਵਫਦ ਨੇ ਵੈਟੀਕਨ ਸਿਟੀ ਵਿੱਚ ਪਹਿਲੀ ਮੁਲਾਕਾਤ ਕੀਤੀ। ਸਿੱਖੀ ਸੇਵਾ ਸੋਸਾਇਟੀ ਇਟਲੀ ਵੱਲੋਂ ਰੋਮ ਵਿਖੇ ਪੋਪ ਲੀਓ ਨਾਲ ਹੋਈ ਪਹਿਲੀ ਮੁਲਾਕਾਤ ਉਪਰੰਤ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਿੱਖੀ ਸੇਵਾ ਸੋਸਾਇਟੀ ਦੇ ਅਹੁਦੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਸੋਸਾਇਟੀ ਦੇ ਵਫਦ ਵੱਲੋਂ ਵੈਟੀਕਨ ਸਿਟੀ ਦੇ ਇੱਕ ਸਮਾਰੋਹ ਵਿੱਚ ਹਿੱਸਾ ਲਿਆ ਗਿਆ ਸੀ। ਅਤੇ ਪੋਪ ਲਿਉਨੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਭਾਰਤੀ ਉਡਾਣਾਂ ਲਈ ਪਾਬੰਦੀ ਦੀ ਮਿਆਦ ਵਧਾਉਣ ਦੀ ਤਿਆਰੀ 'ਚ
ਉਹਨਾਂ ਕਿਹਾ ਕਿ ਪੋਪ ਨਾਲ ਉਹਨਾਂ ਦੀ ਮੁਲਾਕਾਤ ਬੇਹੱਦ ਯਾਦਗਾਰ ਰਹੀ। ਉਹਨਾਂ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੋਪ ਲੀਓ ਦੇ ਕਾਰਜਕਾਲ ਮੌਕੇ ਸਿੱਖ ਅਤੇ ਈਸਾਈ ਭਾਈਚਾਰੇ ਦੇ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ ਅਤੇ ਭਾਈਚਾਰਕ ਸਾਂਝ ਵਧੇਗੀ। ਉਹਨਾਂ ਦੱਸਿਆ ਕਿ ਪੋਪ ਦੁਆਰਾ ਸੰਸਾਰ ਵਿੱਚ ਸ਼ਾਂਤੀ ਲਿਆਉਣ ਲਈ ਵੀ ਸੰਦੇਸ਼ ਦਿੱਤਾ। ਇਸ ਮੌਕੇ ਪੋਪ ਲੀਓ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਅਤੇ ਸਮਾਜ ਵਿੱਚ ਸਿੱਖਾਂ ਦੁਆਰਾ ਕੀਤੇ ਜਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਜਗਜੀਤ ਸਿੰਘ ਤੋਂ ਇਲਾਵਾ ਗੁਰਸ਼ਰਨ ਸਿੰਘ, ਬਿਸ਼ਮੇ ਸਿੰਘ ਅਤੇ ਮਜਿੰਦਰ ਸਿੰਘ ਆਦਿ ਹਾਜਿਰ ਹੋਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਖੀ ਸੇਵਾ ਸੋਸਾਇਟੀ ਇਟਲੀ ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਇਸ ਤੋਂ ਪਹਿਲਾਂ ਵੀ ਸੰਸਥਾ ਵੈਟੀਕਨ ਵਿਖੇ ਮਰਹੂਮ ਪੋਪ ਫ੍ਰਾਂਸਿਸ ਅਤੇ ਹੋਰਨਾਂ ਆਗੂਆਂ ਨਾਲ ਮੁਲਕਾਤ ਕਰ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਜ਼ਰਾਈਲੀ ਦੂਤਘਰ ਦੇ ਦੋ ਕਰਚਮਾਰੀਆਂ ਦੀ ਅਮਰੀਕਾ 'ਚ ਹੱਤਿਆ
NEXT STORY