ਰੋਮ— ਕੋਰੋਨਾ ਵਾਇਰਸ ਕਾਰਨ ਇਟਲੀ ਲਾਕਡਾਊਨ ਹੋ ਚੁੱਕਾ ਹੈ ਭਾਵ ਕੋਈ ਵੀ ਵਿਅਕਤੀ ਬਿਨਾ ਇਜਾਜ਼ਤ ਦੇ ਸੜਕਾਂ ਤੇ ਬਾਜ਼ਾਰਾਂ 'ਚ ਘੁੰਮ ਨਹੀਂ ਸਕਦਾ। ਹੁਣ ਤਕ ਇੱਥੇ 631 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 10,000 ਤੋਂ ਵਧ ਲੋਕ ਇਨਫੈਕਟਡ ਹਨ। ਇਸ ਦੇ ਨਾਲ ਹੀ ਵਿਆਹ ਸਮਾਗਮਾਂ ਅਤੇ ਅੰਤਿਮ ਸੰਸਕਾਰਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇੱਥੋਂ ਦੇ ਬੋਰਘੇਟੋ ਸੈਂਟੋ ਸਪਿਰਿਟੋ 'ਚ ਇਕ ਔਰਤ ਦੇ ਪਤੀ ਦੀ ਮੌਤ ਹੋ ਗਈ ਜੋ ਕਿ ਕੋਰੋਨਾ ਵਾਇਰਸ ਦੀ ਲਪੇਟ 'ਚ ਸੀ। ਹੁਣ ਦੋ ਦਿਨਾਂ ਤੋਂ ਔਰਤ ਘਰ 'ਚ ਕੈਦ ਹੈ ਤੇ ਬਾਲਕੋਨੀ 'ਚ ਜਾ ਕੇ ਲੋਕਾਂ ਕੋਲੋਂ ਮਦਦ ਮੰਗ ਰਹੀ ਹੈ। ਔਰਤ ਚੀਕਾਂ ਮਾਰ ਰਹੀ ਹੈ ਤੇ ਰੋ ਰਹੀ ਹੈ।
ਔਰਤ ਨੂੰ ਘਰ ਛੱਡਣ ਅਤੇ ਪਤੀ ਦਾ ਸੰਸਕਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਵਿਅਕਤੀ ਦੀ ਮੌਤ ਸੋਮਵਾਰ ਰਾਤ ਨੂੰ ਹੋਈ। ਦੱਸਿਆ ਜਾ ਰਿਹਾ ਹੈ ਕਿ ਜਦ ਵਿਅਕਤੀ 'ਚ ਕੋਰੋਨਾ ਦੇ ਲੱਛਣ ਮਿਲੇ ਸਨ ਤਾਂ ਉਸ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਬਾਕੀ ਪਰਿਵਾਰ ਉਨ੍ਹਾਂ ਤੋਂ ਵੱਖਰਾ ਰਹਿ ਰਿਹਾ ਹੈ, ਜਿਨ੍ਹਾਂ ਨੂੰ ਲਾਸ਼ ਨੂੰ ਹੱਥ ਨਾ ਲਾਉਣ ਦੀ ਸਲਾਹ ਦਿੱਤੀ ਗਈ ਹੈ। ਔਰਤ ਦੇ ਗੁਆਂਢੀਆਂ ਕੋਲ ਪੁੱਜੇ ਲੋਕਲ ਪੱਤਰਕਾਰਾਂ ਨੇ ਇੱਥੇ ਪੁੱਛ-ਪੜਤਾਲ ਕੀਤੀ।
ਅਫਗਾਨ ਸਰਕਾਰ ਤਾਲਿਬਾਨੀ ਕੈਦੀਆਂ ਨੂੰ ਜਲਦ ਕਰੇਗੀ ਰਿਹਾਅ
NEXT STORY