ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇਕ ਪੰਜਾਬੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਨੌਜਵਾਨ ਦੀ ਪਹਿਚਾਣ ਪਰਮਬੀਰ ਸਿੰਘ (ਉਮਰ 30 ਸਾਲ) ਵਾਸੀ ਪਿੰਡ ਖੰਬੇ ਰਾਜਪੂਤਾਂ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਦੋ ਟਰੇਨਾਂ ਪਟੜੀ ਤੋਂ ਉਤਰੀਆਂ, 12 ਲੋਕ ਜ਼ਖਮੀ
ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਬੀਤੇ ਕੱਲ ਦੁਪਹਿਰ ਲਗਭਗ 2:15 ਵਜੇ ਸਾਈਕਲ 'ਤੇ ਸਵਾਰ ਹੋ ਕੇ ਕੰਮ ਤੋਂ ਘਰ ਨੂੰ ਪਰਤ ਰਿਹਾ ਸੀ ਤਾਂ ਇਕ ਤੇਜ-ਤਰਾਰ ਕਾਰ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਉਕਤ ਨੌਜਵਾਨ ਕਾਰ ਦੇ ਇਕ ਸ਼ੀਸ਼ੇ ਦੇ ਨਾਲ ਬੁਰੀ ਤਰਾਂ ਜਾ ਵੱਜਾ, ਜਿਸ ਕਾਰਨ ਉਸ ਨੌਜਵਾਨ ਦੇ ਨੱਕ ਅਤੇ ਸਿਰ 'ਤੇ ਬਹੁਤ ਜਿਆਦਾ ਸੱਟ ਲੱਗ ਗਈ। ਉਸ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਆਰਜੀਨਿਆਨੋ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਕਿ ਸਮੇਂ ਸਿਰ ਇਲਾਜ ਸ਼ੁਰੂ ਹੋਣ ਦੇ ਨਾਲ ਇਸ ਨੌਜਵਾਨ ਪਰਮਬੀਰ ਸਿੰਘ ਦੀ ਜਾਨ ਬਚ ਗਈ। ਉੱਧਰ ਇਟਾਲੀਅਨ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕਰਦਿਆਂ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਵਿੱਚ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ
NEXT STORY