ਸਟੈਕਾਟੋ ਡੀ ਕੈਟਰੋ/ਇਟਲੀ (ਭਾਸ਼ਾ)- ਇਟਲੀ ਦੇ ਦੱਖਣੀ ਤੱਟ ਨੇੜੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬਣ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ 3 ਹੋਰ ਲਾਸ਼ਾਂ ਬਰਾਮਦ ਕੀਤੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 62 ਹੋ ਗਈ ਹੈ। ਉਥੇ ਹੀ ਹਾਦਸੇ 'ਚ ਦਰਜਨਾਂ ਹੋਰ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕੈਲੇਬ੍ਰੀਅਨ ਤੱਟ 'ਤੇ ਸਮੁੰਦਰੀ ਤੂਫ਼ਾਨ ਆਉਣ ਤੋਂ ਬਾਅਦ ਇਕ ਲੱਕੜ ਦੀ ਕਿਸ਼ਤੀ ਟੁੱਟਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿਚ ਮਰਨ ਵਾਲਿਆਂ ਵਿਚ ਕਈ ਬੱਚੇ ਵੀ ਸ਼ਾਮਲ ਸਨ। ਇਸ ਹਾਦਸੇ 'ਚ ਘੱਟੋ-ਘੱਟ 80 ਲੋਕਾਂ ਨੂੰ ਬਚਾ ਲਿਆ ਗਿਆ।
ਇਹ ਕਿਸ਼ਤੀ ਪਿਛਲੇ ਹਫ਼ਤੇ ਤੁਰਕੀ ਤੋਂ ਰਵਾਨਾ ਹੋਈ ਸੀ। ਕਿਸ਼ਤੀ ਵਿਚ ਕਰੀਬ 170 ਲੋਕ ਸਵਾਰ ਸਨ। ਮੌਕੇ 'ਤੇ ਮੌਜੂਦ ਸੰਯੁਕਤ ਰਾਸ਼ਟਰ ਸੰਘ (ਯੂ.ਐੱਨ.) ਅਤੇ ਡਾਕਟਰਸ ਵਿਦਾਊਟ ਬਾਰਡਰਸ ਦੇ ਦਲ ਨੇ ਦੱਸਿਆ ਕਿ ਪੀੜਤਾਂ ਵਿਚ ਕਈ ਅਫਗਾਨ, ਪਾਕਿਸਤਾਨੀ ਅਤੇ ਇਰਾਕੀ ਸ਼ਾਮਲ ਸਨ।
ਨਾਸਾ ਨੇ ਮਹਿਲਾ ਵਿਗਿਆਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, 100 ਤੋਂ ਵੱਧ ਪ੍ਰੋਜੈਕਟਾਂ ਦੀ ਕਰੇਗੀ ਕਮਾਂਡ
NEXT STORY