ਰੋਮ (ਦਲਵੀਰ ਕੈਂਥ): ਇਟਲੀ ਦੇ ਸੂਬਾ ਸੀਚੀਲੀਆ ਦੇ ਦੱਖਣ-ਪੱਛਮੀ ਐਗਰੀਜੈਂਤੋ ਇਲਾਕੇ ਦੇ ਸ਼ਹਿਰ ਰਾਵਾਨੂਜਾ ਵਿਖੇ ਬੀਤੀ ਰਾਤ ਗੈਸ ਪਾਈਪ ਲਾਈਨ ਦੇ ਫੱਟਣ ਕਾਰਨ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ 4 ਮੰਜ਼ਿਲਾ ਇਮਾਰਤਾਂ ਦੇ ਢਹਿ-ਢੇਰੀ ਹੋ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ 5 ਤੋਂ ਉਪੱਰ ਲੋਕਾਂ ਦੇ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ 11 ਦਸੰਬਰ ਦੀ ਰਾਤ ਨੂੰ ਰਾਵਾਨੂਜਾ ਦੇ ਰਿਹਾਇਸ਼ੀ ਇਲਾਕੇ ਵਿੱਚ ਹੋਏ ਗੈਸ ਪਾਈਪ ਲਾਈਨ ਫੱਟਣ ਕਾਰਨ ਹੋਏ ਧਮਾਕੇ ਕਾਰਨ ਕਰੀਬ 1 ਦਰਜਨ ਇਮਾਰਤਾਂ ਨੁਕਸਾਨੀਆਂ ਗਈਆਂ ਹਨ।
ਇਸ ਧਮਾਕੇ ਕਾਰਨ ਇੱਕ 4 ਮੰਜ਼ਿਲਾ ਇਮਾਰਤਾਂ ਤਾਂ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ ਤੇ ਕਈ ਹੋਰ ਇਮਾਰਤ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।ਘਟਨਾ ਦੀ ਜਾਣਕਾਰੀ ਮਿਲਦੇ ਹੀ ਅੱਗ ਬੁਝਾਊ ਵਿਭਾਗ, ਸੁੱਰਖਿਆ ਵਿਭਾਗ ਤੇ ਪੁਲਸ ਪ੍ਰਸ਼ਾਸ਼ਨ ਵਿਭਾਗ ਦੇ ਕਰਮਚਾਰੀ ਤੁਰੰਤ ਰਾਹਤ ਕਾਰਜਾਂ ਵਿੱਚ ਜੁੱਟ ਗਏ। ਉਹ ਇਮਾਰਤ ਦੇ ਮਲਬੇ ਹੇਠੋਂ ਕਈ ਜ਼ਖ਼ਮੀਆਂ ਨੂੰ ਕੱਢਣ ਵਿੱਚ ਕਾਮਯਾਬ ਰਹੇ ਪਰ ਅਫਸੋਸ਼ ਇਸ ਘਟਨਾ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਿਸ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ ਜਦੋਂ ਕਿ 5 ਤੋਂ ਉਪੱਰ ਲੋਕ ਜਿਹੜੇ ਇਸ ਇਮਾਰਤ ਵਿੱਚ ਰਹਿੰਦੇ ਸਨ ਉਹ ਲਾਪਤਾ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਠੱਪ, 2 ਲੱਖ ਤੋਂ ਵਧੇਰੇ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ
ਇਸ ਖੇਤਰ ਦੇ ਸਰਕਾਰੀ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸਲਵਾਤੋਰੇ ਕੋਚੀਨਾ ਅਨੁਸਾਰ ਘਟਨਾ ਦਾ ਕਾਰਨ ਗੈਸ ਪਾਇਪ ਲਾਈਨ ਦੇ ਲੀਕ ਹੋਕੇ ਫੱਟਣਾ ਹੈ ਜਿਹੜਾ ਕਿ ਜ਼ਮੀਨ ਦੇ ਧੱਸਣ ਕਾਰਨ ਜਾਂ ਖ਼ਰਾਬ ਮੌਸਮ ਕਾਰਨ ਵਾਪਰਿਆ ਹੈ।ਇਹ ਧਮਾਕਾ ਇਹਨਾਂ ਜ਼ਬਰਦਸਤ ਸੀ ਕਿ ਇਸ ਨੂੰ ਇਲਾਕੇ ਦੇ ਦੂਜੇ ਸ਼ਹਿਰਾਂ ਵਿੱਚ ਵੀ ਸੁਣਿਆ ਗਿਆ।ਮੌਕੇ ਦੇ ਹਾਲਤ ਦੇਖ ਇੱਦਾਂ ਲੱਗਦਾ ਸੀ ਕਿ ਜਿਵੇਂ ਇਹ ਕੋਈ ਬੰਬ ਧਮਾਕਾ ਹੋਇਆ ਹੋਵੇ ਕਿਉਂਕਿ ਕਿ ਧਮਾਕੇ ਨੇ ਇਮਾਰਤਾਂ ਦੇ ਮਲਬੇ ਨੂੰ ਕਰੀਬ 10,000 ਵਰਗ ਮੀਟਰ ਤੱਕ ਪ੍ਰਭਾਵਿਤ ਕੀਤਾ।ਇਸ ਹਾਦਸੇ ਨਾਲ ਲੋਕਾਂ ਅੰਦਰ ਸਹਿਮ ਦੇਖਿਆ ਜਾ ਰਿਹਾ ਹੈ।
ਅਫਗਾਨਿਸਤਾਨ 'ਚ ਧਾਰਮਿਕ ਵਿਦਵਾਨ ਦਾ ਕਤਲ
NEXT STORY