ਓਟਾਵਾ (ਯੂਐਨਆਈ): ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਤੇਜ਼ ਹਵਾਵਾਂ ਚੱਲਣ ਕਾਰਨ 200,000 ਤੋਂ ਵੱਧ ਲੋਕ ਬਿਜਲੀ ਦੇ ਬਿਨਾਂ ਰਹਿ ਰਹੇ ਹਨ। ਪਾਵਰ ਕੰਪਨੀ ਹਾਈਡਰੋ ਵਨ ਨੇ ਇਹ ਜਾਣਕਾਰੀ ਦਿੱਤੀ। ਹਾਈਡਰੋ ਵਨ ਨੇ ਟਵੀਟ ਕੀਤਾ ਕਿ #ONstorm ਜਾਰੀ ਰਹਿਣ ਕਾਰਨ 200,000 ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਦੱਖਣੀ, ਮੱਧ ਅਤੇ ਪੂਰਬੀ ON ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਗਾਹਕ ਪੂਰੀ ਰਾਤ ਬਿਜਲੀ ਤੋਂ ਬਿਨਾਂ ਰਹਿਣਗੇ। ਜਿਵੇਂ ਹੀ ਮੌਸਮ ਠੀਕ ਹੋਵੇਗਾ, ਹੋਰ ਕਰਮਚਾਰੀ ਉਹਨਾਂ ਦੀ ਮਦਦ ਲਈ ਪਹੁੰਚਣਗੇ। ਅਸੀਂ ਹਰ ਕਿਸੇ ਦੇ ਧੀਰਜ ਦੀ ਸ਼ਲਾਘਾ ਕਰਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਓਮੀਕਰੋਨ ਦੇ 87 ਮਾਮਲਿਆਂ ਦੀ ਪੁਸ਼ਟੀ, ਕੋਰੋਨਾ ਮਾਮਲਿਆਂ 'ਚ ਵੀ ਵਾਧਾ
ਉੱਧਰ ਕੈਨੇਡੀਅਨ ਸਰਕਾਰ ਨੇ 90 ਜਾਂ 100 ਕਿਲੋਮੀਟਰ ਪ੍ਰਤੀ ਘੰਟਾ (55 ਤੋਂ 62 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਕਾਰਨ ਸੂਬੇ ਦੇ ਦੱਖਣੀ ਖੇਤਰਾਂ ਲਈ ਮੌਸਮ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਪਾਵਰ ਕੰਪਨੀ ਨੇ ਕਿਹਾ ਕਿ ਚਾਲਕ ਦਲ ਹੁਣ ਓਂਟਾਰੀਓ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਕਾਰਨ ਆਈ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਰੁਕਾਵਟ ਅਤੇ ਨੁਕਸਾਨ ਚਿੰਤਾ ਦਾ ਵਿਸ਼ਾ ਹਨ ਅਤੇ ਪਾਵਰ ਕੰਪਨੀ ਉਮੀਦ ਕਰਦੀ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਲੋਕ ਪੂਰੀ ਰਾਤ ਬਿਜਲੀ ਤੋਂ ਬਿਨਾਂ ਰਹਿਣਗੇ।
ਓਮੀਕਰੋਨ ਖ਼ਿਲਾਫ਼ ਸਪੁਤਨਿਕ V ਦੀ ਪ੍ਰਭਾਵਸ਼ੀਲਤਾ ਦੀ ਜਾਂਚ 10 ਦਿਨਾਂ 'ਚ : ਗਿੰਟਸਬਰਗ
NEXT STORY