ਮਿਲਾਨ/ਇਟਲੀ (ਸਾਬੀ ਚੀਨੀਆ):ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਬਗੈਰ ਪੇਪਰਾਂ ਤੋਂ ਰਹਿੰਦੇ ਭਾਰਤੀ ਨੌਜਵਾਨ ਵੱਡੀਆਂ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਕਿ ਜਿਹੜੇ ਲੋਕ ਏਜੰਟਾਂ ਰਾਹੀਂ ਇੱਥੇ ਆਏ ਸਨ ਉਨ੍ਹਾਂ ਕੋਲ ਇਟਲੀ ਦੇ ਪੇਪਰ ਭਰਨ ਲਈ ਭਾਰਤੀ ਪਾਸਪੋਰਟ ਨਹੀਂ ਹਨ ਤੇ ਇਹ ਪਾਸਪੋਰਟ ਬਣਾਉਣ ਲਈ ਰੋਮ ਅਤੇ ਮਿਲਾਨ ਦੀਆਂ ਭਾਰਤੀ ਅੰਬੈਸੀਆਂ ਗੁੰਮਸ਼ੁਦਾ ਪਾਸਪੋਰਟ ਰਿਪੋਰਟ ਮੰਗ ਰਹੀਆਂ ਹਨ ਪਰ ਇੱਕ ਗੈਰ ਕਾਨੂੰਨੀ ਵਿਅਕਤੀ ਸਥਾਨਕ ਥਾਣੇ ਜਾਣ ਤੋਂ ਡਰਦਾ ਹੈ ਕਿ ਪੁਲਿਸ ਉਸ ਨੂੰ ਡਿਪੋਰਟ ਕਰ ਸਕਦੀ ਹੈ।
ਇਟਲੀ ਰਹਿੰਦੇ ਗੈਰ ਕਾਨੂੰਨੀ ਵਿਅਕਤੀਆਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਹੱਲ ਕਰਵਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਆਗੂ ਲੱਗੇ ਹੋਏ ਹਨ।ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਸਕੱਤਰ ਜਨਰਲ ਸ. ਲਖਵਿੰਦਰ ਸਿੰਘ ਡੋਗਰਾਂਵਾਲਾ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਦੱਸਿਆ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਸ. ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਮਦਦ ਦੇ ਨਾਲ ਇਹ ਮਸਲਾ ਭਾਰਤ ਦੇ ਵਿਦੇਸ਼ ਮੰਤਰੀ ਕੋਲ ਪਹੁੰਚਾਇਆ ਗਿਆ ਸੀ, ਜਿਨ੍ਹਾਂ ਨੇ ਇਸ ਮਸਲੇ ਦਾ ਹੱਲ ਇਕ ਦੋ ਦਿਨਾਂ ਵਿੱਚ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਆਖਿਆ ਕਿ ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਰਹਿੰਦੇ ਸਾਰੇ ਭਾਰਤੀ ਕਾਮਿਆਂ ਨੂੰ ਬਗੈਰ ਕਿਸੇ ਮੁਸ਼ਕਿਲ ਦੇ ਇੱਕ ਸਰਲ ਤਰੀਕੇ ਨਾਲ ਪਾਸਪੋਰਟ ਮੁਹੱਈਆ ਕਰਵਾਏ ਜਾਣਗੇ, ਜਿਸ ਦੇ ਕੇ ਆਰਡਰ ਇੱਕ ਦੋ ਦਿਨਾਂ ਵਿੱਚ ਹੱਲ ਹੋ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਦੇ 4,728 ਨਵੇਂ ਮਾਮਲੇ, ਕੁੱਲ ਮਾਮਲੇ 1 ਲੱਖ ਦੇ ਪਾਰ
ਸ. ਲਖਵਿੰਦਰ ਸਿੰਘ ਡੋਗਰਾਂਵਾਲਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਵਿਦੇਸ਼ ਮੰਤਰੀ ਦੀ ਅੰਬੈਸਡਰ ਰੀਨਤ ਸੰਧੂ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਕੁਝ ਜ਼ਰੂਰੀ ਕਾਰਵਾਈਆਂ ਉਪਰੰਤ ਵਿਦੇਸ਼ ਮੰਤਰਾਲੇ ਵੱਲੋਂ ਅੰਬੈਸੀ ਨੂੰ ਆਰਡਰ ਜਾਰੀ ਕੀਤੇ ਜਾਣਗੇ। ਇਟਲੀ ਰਹਿੰਦੇ ਸਾਰੇ ਗੈਰ ਕਾਨੂੰਨੀ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਤਾਂ ਜੋ ਉਹ ਉੱਥੇ ਪੱਕੇ ਹੋ ਕੇ ਆਪਣੇ ਪਰਿਵਾਰਾਂ ਵਿੱਚ ਮੋੜਾ ਪਾ ਸਕਣ।
ਚੀਨ 'ਚ ਕੋਵਿਡ-19 ਦੇ 6 ਨਵੇਂ ਮਾਮਲੇ ਆਏ ਸਾਹਮਣੇ, ਸਾਰੇ ਪੀੜਤ ਵਿਦੇਸ਼ਾਂ ਤੋਂ ਪਰਤੇ
NEXT STORY