ਰੋਮ (ਬਿਊਰੋ): ਇਟਲੀ ਅਤੇ ਸਪੇਨ ਵਿਚ ਕੋਰੋਨਾਵਾਇਰਸ ਮਹਾਮਾਰੀ ਕਹਿਰ ਵਰ੍ਹਾ ਰਹੀ ਹੈ। ਇਕੱਲੇ ਇਟਲੀ ਵਿਚ 6,153 ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਗਲੋਬਲ ਪੱਧਰ 'ਤੇ ਕੋਰੋਨਾ ਦੇ ਮਾਮਲੇ 5 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਵਾਸ਼ਿੰਗਟਨ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਇਟਲੀ ਵਿਚ ਇਨਫੈਕਸ਼ਨ ਦੇ 6,153 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 80,589 ਹੋ ਚੱਕੀ ਹੈ। ਇਹ ਗਿਣਤੀ ਚੀਨ ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ।
ਇਟਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਵੀਰਵਾਰ ਨੂੰ 662 ਲੋਕਾਂ ਦੀ ਮੌਤ ਹੋ ਗਈ।ਇੱਥੇ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਦਾ ਅੰਕੜਾ ਪਾਰ ਕਰ ਗਈ।ਹੁਣ ਤੱਕ ਇੱਥੇ 8,215 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਮਰੀਜ਼ਾਂ ਨੂੰ ਇਹ ਖੁਰਾਕ ਲੈਣ ਨਾਲ ਹੋ ਰਿਹੈ ਫਾਇਦਾ
ਸਪੇਨ ਵਿਚ ਵੀ ਬੁਰਾ ਹਾਲ
ਇਟਲੀ ਦੀ ਤਰ੍ਹਾਂ ਸਪੇਨ ਵੀ ਕੋਰੋਨਾਵਾਇਰਸਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚੀਨ ਵਿਚ ਹੋਈਆਂ ਮੌਤਾਂ ਦਾ ਅੰਕੜਾ ਪਾਰ ਕਰ ਗਈ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਇਸ ਜਾਨਲੇਵਾ ਵਾਇਰਸ ਨਾਲ ਸਪੇਨ ਵਿਚ ਹੁਣ ਤੱਕ 4,365 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 57,786 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 7,015 ਲੋਕ ਠੀਕ ਵੀ ਹੋ ਚੁੱਕੇ ਹਨ। ਉੱਧਰ ਚੀਨ ਵਿਚ ਮਰਨ ਵਾਲਿਆਂ ਦਾ ਅੰਕੜਾ 3,292 ਹੈ।
ਅਮਰੀਕਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ
ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਹੀ ਕਾਰਨ ਹੈ ਕਿ ਹੁਣ ਇੱਥੇ 85,489 ਲੋਕ ਇਨਫੈਕਟਿਡ ਹੋ ਚੁੱਕੇ ਹਨ। ਅਮਰੀਕਾ ਵਿਚ ਵੀਰਵਾਰ ਨੂੰ 13,968 ਨਵੇਂ ਪੌਜੀਟਿਵ ਮਾਮਲੇ ਸਾਹਮਣੇ ਆਏ। ਇੱਥੇ ਹੁਣ ਤੱਕ 1,297 ਮੌਤਾਂ ਹੋ ਚੁੱਕੀਆਂ ਹਨ।
USA 'ਚ ਚੀਨ ਤੋਂ ਵੀ ਜ਼ਿਆਦਾ ਹੋਏ ਕੋਰੋਨਾ ਦੇ ਮਰੀਜ਼, ਨਿਊਯਾਰਕ 'ਚ ਦਹਿਸ਼ਤ
NEXT STORY