ਰੋਮ/ਇਟਲੀ (ਕੈਂਥ): ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਸਹਿਰ ਲੋਵੇਰੇ ਵਿਚ ਰਹਿ ਰਹੇ 20 ਸਾਲਾ ਪ੍ਰਭਜੋਤ ਸਿੰਘ ਘੁਮਾਣ ਨੇ ਮਕੈਨਿਕਲਜ਼ ਦੀ ਡਿਗਰੀ ਹਾਸਲ ਕੀਤੀ। ਉਹ ਕਾਲਜ ਵਿਚੋਂ ਸਾਰੇ ਵਿਦਿਆਰਥੀਆਂ ਨੂੰ ਦਿੱਤੀ ਮਾਤ ਪਾਉਂਦਿਆਂ 100 ਵਿਚੋਂ 100 % ਨੰਬਰ ਲੈ ਕੇ ਪਾਸ ਹੋਇਆ। ਪ੍ਰਭਜੋਤ ਸਿੰਘ ਦੇ ਮੁਕਾਬਲੇ ਉਸ ਦੀ ਕਲਾਸ ਵਿਚੋਂ ਇੱਕ ਵੀ ਵਿਦਿਆਰਥੀ ਨਹੀ ਨਿੱਤਰ ਸਕਿਆ।
ਪ੍ਰਭਜੋਤ ਸਿੰਘ ਸਾਲ 2008 ਵਿਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇਟਲੀ ਆਇਆ ਸੀ। ਪ੍ਰਭਜੋਤ ਸਿੰਘ ਦੇ ਦਾਦਾ ਜੀ ਸਰਦਾਰ ਹਰਜਿੰਦਰ ਸਿੰਘ ਦਾ ਸੁਪਨਾ ਸੀ ਕਿ ਉਹਨਾਂ ਦੇ ਬੱਚੇ ਪੜ੍ਹਾਈ ਵਿਚ ਹਮੇਸ਼ਾ ਉੱਚ ਪੱਧਰੀ ਸਿੱਖਿਆ ਹਾਸਲ ਕਰਕੇ ਦੇਸ ਅਤੇ ਕੌਮ ਦਾ ਨਾਮ ਰੋਸ਼ਨ ਕਰਨ। ਪ੍ਰਭਜੋਤ ਸਿੰਘ ਦੇ ਪਿਤਾ ਮਨਦੀਪ ਸਿੰਘ ਪੜ੍ਹੇ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਕੋਈ ਵਧੀਆ ਨੌਕਰੀ ਨਾ ਮਿਲਣ ਦੀ ਮਜਬੂਰੀ ਕਾਰਨ ਵਿਦੇਸ਼ਾਂ ਦੀ ਧਰਤੀ ਇਟਲੀ ਆ ਵਸੇ ਸਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਮਰੀਜ਼ਾਂ 'ਤੇ ਟਰੰਪ ਵੱਲੋਂ ਦਿੱਤੇ ਬਿਆਨ 'ਤੇ ਮਾਹਰ ਹੈਰਾਨ
ਅੱਜ ਪ੍ਰਭਜੋਤ ਸਿੰਘ ਨੇ ਵਿਦੇਸ਼ਾਂ ਦੀ ਧਰਤੀ 'ਤੇ ਆਪਣੇ ਪੂਰੇ ਸਿੱਖੀ ਸਰੂਪ ਵਿਚ ਪੜ੍ਹਦਿਆਂ ਆਪਣੇ ਸਾਰੇ ਰਿਸ਼ਤੇਦਾਰਾਂ ਦਾ ਮਾਣ ਹੀ ਨਹੀ ਵਧਾਇਆ ਸਗੋਂ ਵਿਦੇਸ਼ਾਂ ਵਿਚ ਖਾਸ ਤੌਰ 'ਤੇ ਇਟਲੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਦਾ ਵੀ ਸਿਰ ਉੱਚਾ ਕੀਤਾ ਹੈ। ਦੱਸਣਯੋਗ ਹੈ ਕਿ ਪ੍ਰਭਜੋਤ ਦੀ ਕਲਾਸ ਵਿਚ 22 ਵਿਦਿਆਰਥੀ ਪੜ੍ਹਦੇ ਸਨ ਜਿਹਨਾ ਵਿਚੋਂ ਸਿਰਫ ਪ੍ਰਭਜੋਤ ਦੇ ਨੰਬਰ ਹੀ 100 ਚੋਂ 100 % ਹਨ।
ਕੋਰੋਨਾ ਮਰੀਜ਼ਾਂ 'ਤੇ ਟਰੰਪ ਵੱਲੋਂ ਦਿੱਤੇ ਬਿਆਨ 'ਤੇ ਮਾਹਰ ਹੈਰਾਨ
NEXT STORY