ਰੋਮ(ਕੈਂਥ )- ਇਟਲੀ ਦੇ ਦੁਰਗਿਆਣਾ ਮੰਦਿਰ ਕਿਰਮੋਨਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੋਗਾ ਜਾਹਰਵੀਰ ਮਹਾਰਾਜ ਜੀ ਦਾ ਸਾਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਵਾਲੀਆਂ ਦੇ ਸਰਤਾਜ ਸ੍ਰੀ ਜੀ ਡੀ ਖਾਨ ਜੀ ਵਿਸ਼ੇਸ ਤੌਰ 'ਤੇ ਭਾਰਤ ਤੌ ਪੁੱਜ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਨੋਦ ਜੀ ਨੇ ਦੱਸਿਆ ਕਿ 30 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਜਾਗਰਣ ਦਾ ਪ੍ਰਾਰੰਭ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਕੀਤਾ ਖ਼ਾਸ ਐਲਾਨ
ਸ਼ਰਧਾਲੂਆਂ ਵੱਲੋਂ ਇਸ ਸਾਲ ਵੀ ਵੱਖ-ਵੱਖ ਤਰ੍ਹਾਂ ਦੇ ਸਟਾਲ ਅਤੇ ਲੰਗਰਾਂ ਦੀ ਵਿਸ਼ੇਸ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੰਦਿਰ ਕਮੇਟੀ ਅਤੇ ਬੀ ਜੇ ਪੀ ਇਟਲੀ ਦੀ ਸਮੂਹ ਲੀਡਰਸਿ਼ਪ ਵੱਲੋਂ ਵੀ ਵਿਸ਼ੇਸ ਤੌਰ 'ਤੇ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਸਮੇਂ ਸ੍ਰੀ ਵਿਨੋਦ, ਪ੍ਰਮੋਦ ਕੁਮਾਰ ,ਦਰਸ਼ਨ ਕੁਮਾਰ,ਧਰਮਿੰਦਰ ਪਾਚਿਸਤਾ, ਹਿਤੇਸ਼ ਕੁਮਾਰ, ਰਾਜ ਕੁਮਾਰ, ਨਰੇਸ਼ ਕੁਮਾਰ, ਰਵੀ ਅਤੇ ਰਿੰਕੂ ਵੱਲੋਂ ਸੰਗਤਾਂ ਦੇ ਚਰਨਾਂ ਵਿਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ 'ਚ US ਨੇ 10 ਲੱਖ ਵੀਜ਼ਾ ਅਰਜ਼ੀਆਂ ਦਾ ਟੀਚਾ ਕੀਤਾ ਪਾਰ, ਇਸ ਜੋੜੇ ਨੂੰ ਖ਼ੁਦ ਮਿਲੇ ਅਮਰੀਕੀ ਰਾਜਦੂਤ
NEXT STORY