ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿੱਚ ਪੈਂਦੇ ਪਿੰਡ ਪੈਗੇਨਾਗਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਪੰਜਾਬੀ ਮੁੰਡੇ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੰਜਾਬੀ ਮੁੰਡਾਆਪਣੇ ਸਾਇਕਲ 'ਤੇ ਸਵਾਰ ਹੋ ਕਿ ਤਿੰਨ ਇਟਾਲੀਅਨ ਗੋਰੇ ਦੋਸਤਾਂ ਨਾਲ ਘੁੰਮਣ ਲਈ ਜਾ ਰਿਹਾ ਸੀ ਕਿ ਪਿੱਛੇ ਤੋਂ ਆਈ ਤੇਜ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਮਿਤ੍ਰਕ ਕਰਮਵੀਰ ਸਿੰਘ (16) ਪੁੱਤਰ ਸ੍ਰ.ਰਾਜਵਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਨਾਲ ਲੱਗਦੇ ਪਿੰਡ ਸੰਘੇੜਾ ਨਾਲ ਸਬੰਧਤ ਸੀ ਤੇ ਇਟਲੀ ਦਾ ਜੰਮਪਲ ਸੀ।
ਮ੍ਰਿਤਕ ਦੇ ਚਾਚਾ ਭੁਪਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਰਮਵੀਰ ਸਿੰਘ 26 ਜੁਲਾਈ ਨੂੰ 17 ਸਾਲ ਪੂਰੇ ਕਰਕੇ ਅਠਾਰਵੇਂ ਸਾਲ ਵਿੱਚ ਹੋਣਾ ਸੀ। ਪਰ ਇਸ ਭਿਆਨਕ ਹਾਦਸੇ ਕਰਕੇ ਉਹਨਾਂ ਦਾ ਘਰ ਤਬਾਹ ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ 50 ਸਾਲਾ ਔਰਤ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ
ਦੱਸਣਯੋਗ ਹੈ ਕਿ ਕਰਮਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਅਨਹੋਣੀ ਮੌਤ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੇਖੀ ਜਾ ਸਕਦੀ ਹੈ। ਐਤਵਾਰ ਸ਼ਾਮ ਨੂੰ ਨੌਜਵਾਨ ਦੇ ਗੋਰੇ ਦੋਸਤਾਂ ਅਤੇ ਸਾਕ ਸਬੰਧੀਆਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਕੈਂਡਲ ਮਾਰਚ ਕੱਢ ਕੇ ਯਾਦ ਕੀਤਾ ਗਿਆ। ਮ੍ਰਿਤਕ ਦੇ ਫੁੱਫੜ ਦਰਵਾਰਾ ਸਿੰਘ ਸਿੱਧੂ ਨੇ ਦੱਸਿਆ ਕਿ ਕਾਨੂਨੀ ਕਾਰਵਾਈ ਕਰਨ ਤੋਂ ਬਾਅਦ ਸੰਸਕਾਰ ਇੱਥੇ ਇਟਲੀ ਵਿੱਚ ਹੀ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਪੀਰ' ਨੇ ਮਾਸੂਮ ਭਰਾਵਾਂ 'ਤੇ ਢਾਹਿਆ ਤਸ਼ੱਦਦ, 7 ਸਾਲਾ ਭੈਣ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ
NEXT STORY