ਰੋਮ/ਇਟਲੀ (ਦਲਵੀਰ ਕੈਂਥ) ਇਟਲੀ ਦੀ ਰਾਜਧਾਨੀ ਰੋਮ ਇਲਾਕੇ (ਤੁਰਪੀਅਨ ਤਾਰਾ) ਵਿੱਚ ਜਮੀਨ ਧੱਸ ਜਾਣ ਕਾਰਨ ਪਾਰਕਿੰਗ ‘ਚ ਦੋ ਖੜ੍ਹੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਥਾਨਕ ਮੀਡੀਆ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਰੋਮ ਦੇ ਸੈਂਟਰ ਇਲਾਕਾ ਤੁਰਪੀਅਨ ਵਿੱਚ ਦੋ ਗੱਡੀਆਂ ਘਰਾਂ ਤੋਂ ਬਾਹਰ ਪਾਰਕਿੰਗ ਵਿੱਚ ਖੜ੍ਹੀਆਂ ਹੋਈਆਂ ਸਨ ਕਿ ਅਚਾਨਕ ਜ਼ਮੀਨ ਦੇ ਅੰਦਰ ਧੱਸਣ ਦੇ ਕਾਰਨ ਬਣੇ ਸਿੰਕਹੋਲ ‘ਚ ਧੱਸ ਗਈਆਂ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਸ ਨੇ ਪ੍ਰਭਾਵਿਤ ਏਰੀਏ ਨੂੰ ਖ਼ਾਲੀ ਕਰਵਾ ਕੇ ਰਾਹਤ ਕਾਰਜਾਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆਂ ਪਰ ਗੱਡੀਆਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਇਹ ਸਿੰਕਹੋਲ ਪਾਣੀ ਰਿਸਣ ਕਾਰਨ ਹੋਣ ਦਾ ਖ਼ਦਸ਼ਾ ਹੈ।ਇਸ ਘਟਨਾ ਕਾਰਨ ਸੜਕ ਵਿੱਚ 6 ਮੀਟਰ ਡੂੰਘਾ ਤੇ 20 ਮੀਟਰ ਲੰਬਾ ਸਿੰਕਹੋਲ ਬਣ ਗਿਆ ਹੈ।ਜ਼ਿਕਰਯੋਗ ਹੈ ਕਿ ਇਟਲੀ ਵਿੱਚ ਸਿੰਕਹੋਲਜ ਕਾਰਨ ਹੋਣ ਵਾਲ਼ੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਵਿਚਾਰ ਅਧੀਨ ਹੈ ਕਿਉਂਕਿ ਇਸ ਤੋਂ ਪਹਿਲਾਂ ਰਾਜਧਾਨੀ ਵਿੱਚ ਹੀ ਇਤਿਹਾਸਕ ਸਥਾਨ ਕੋਲੋਸੀਅਮ ਨੇੜੇ ਇੱਕ ਇਮਾਰਤ ਵਿੱਚ ਵੱਡਾ ਸਿੰਕਹੋਲ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਖਾਲ਼ੀ ਕਰਨਾ ਪਿਆ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗੋਲੀਬਾਰੀ 'ਚ ਪੰਜਾਬੀ ਮੂਲ ਦੇ ਤਪਤੇਜ ਸਿੰਘ ਦੀ ਮੌਤ
ਫਿਰ ਇਤਿਹਾਸਕ ਸਥਾਨ ਪੈਂਥੀਓਨ ਦੇ ਸਾਹਮ੍ਹਣੇ 2.5 ਮੀਟਰ ਵੱਡਾ ਸਿੰਕਹੋਲ ਹੋ ਗਿਆ ਇਸ ਸਥਾਨ ਦੇ ਸਾਹਮਣੇ ਲੋਕਾਂ ਦੀ ਅਕਸਰ ਭੀੜ ਰਹਿੰਦੀ ਹੈ ਪਰ ਜਦੋਂ ਇਹ ਘਟਨਾ ਵਾਪਰੀ ਤਾਂ ਕੋਵਿਡ-19 ਕਾਰਨ ਸ਼ਹਿਰ ਵਿੱਚ ਤਾਲਾਬੰਦੀ ਸੀ ਤੇ ਇੱਕ ਵੱਡਾ ਭਿਆਨਕ ਹਾਦਸਾ ਹੋਣੋ ਬਚ ਗਿਆ ਘਟਨਾ ਸਮੇ ਸਿੰਕਹੋਲ ਵਾਲੀ ਥਾਂ ਉਪੱਰ ਕੋਈ ਵੀ ਨਹੀ ਸੀ।ਇਸ ਤਰ੍ਹਾਂ ਹੀ ਨਾਪੋਲੀ ਤੇ ਫਿਰੈਂਸੇ ਵਿੱਚ ਵੀ ਅਚਨਚੇਤ ਬਣੇ ਸਿੰਕਹੋਲਜ ਕਾਰਨ ਅਜਿਹੇ ਹਾਦਸੇ ਹੋ ਚੁੱਕੇ ਹਨ ਜਿਸ ਕਾਰਨ ਕਾਫ਼ੀ ਮਾਲੀ ਨੁਕਸਾਨ ਹੋ ਚੁੱਕਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਦਾ ਸਿੱਖਸ ਆਫ ਅਮਰੀਕਾ ਨੇ ਮੈਰੀਲੈਂਡ 'ਚ ਕੀਤਾ ਵਿਸ਼ੇਸ਼ ਸਨਮਾਨ
NEXT STORY