ਰੋਮ (ਕੈਂਥ): ਤਰਕ ਦੇ ਆਧਾਰ 'ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਡੰਬਰਬਾਦ ਤੇ ਇਨਸਾਨਾਂ ਦੀ ਵੰਡਬਾਦ ਦਾ ਸਿੱਧਾ ਵਿਰੋਧ ਕਰਨ ਵਾਲੀ ਬਾਣੀ ਦੇ ਰਚਣਹਾਰ ਮਹਾਨ ਕ੍ਰਾਂਤੀਕਾਰੀ, ਰਹਿਬਰਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪੰਜਾਬੀਆਂ ਦੇ ਮਿੰਨੀ ਪੰਜਾਬ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਦੀਆਂ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ, ਮੰਦਿਰ ਕਮੇਟੀਆਂ, ਗੁਰੂ ਰਵਿਦਾਸ ਸਭਾਵਾਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਸਜਾਇਆ ਗਿਆ, ਜਿਸ ਦੀ ਸ਼ੁਰੂਆਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੀਤੀ।


ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਭਗਤੀ ਰੰਗ ਵਿੱਚ ਰੰਗਿਆਂ ਹੋਇਆ ਸੀ ਦੁਪਿਹਰ ਸਮੇਂ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੋਂ ਚਾਲੇ ਪਾਉਂਦਿਆਂ ਪੂਰੇ ਨਗਰ ਦੀ ਪ੍ਰਕਿਰਮਾ ਕਰਦਾ ਵਾਪਸ ਸ਼ਾਮ ਗੁਰਦੁਆਰਾ ਸਾਹਿਬ ਸੰਪੂਰਨ ਹੋਇਆ। ਨਗਰ ਕੀਰਤਨ ਦੀਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਤੇ ਜੂਸਾਂ ਦੇ ਭੰਡਾਰੇ ਵਰਤਾਏ ਗਏ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਸਿੰਘਾਂ ਵੱਲੋਂ ਆਪਣੀ ਗੱਤਕਾ ਕਲਾ ਦੇ ਹੈਰਤ ਅੰਗੇਜ਼ ਕਾਰਨਾਮੇ ਵੀ ਸੰਗਤਾਂ ਨੂੰ ਦਿਖਾਏ। ਮਹਾਨ ਸਿੱਖ ਧਰਮ ਤੇ ਪ੍ਰਸਾਰ ਲਈ ਸਿੰਘਾਂ ਵੱਲੋਂ ਦਸਤਾਰ ਕੈਂਪ ਵੀ ਲਗਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਰੰਗਾਂ ਦਾ ਤਿਉਹਾਰ 'ਹੋਲੀ' ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਨੇ ਭੰਗੜੇ ਪਾਉਂਦਿਆਂ ਮਨਾਈ (ਤਸਵੀਰਾਂ)
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਨਕਲਾਬੀ ਜੀਵਨ ਦਾ ਪ੍ਰਸੰਗ ਇਟਲੀ ਦੇ ਪ੍ਰਸਿੱਧ ਢਾਡੀ ਕਵੀਸ਼ਰ ਜੱਥੇ ਗਿਆਨੀ ਸਤਪਾਲ ਸਿੰਘ ਗਰਚਾ,ਗਿਆਨੀ ਗੁਰਮੀਤ ਸਿੰਘ ਗੁਰਦਾਸਪੁਰੀ (ਯੂ ਕੇ) ਤੇ ਗਿਆਨ ਸਰਬਜੀਤ ਸਿੰਘ ਮਾਣਕਪੁਰੀ ਦੇ ਜੱਥੇ ਨੇ ਆਪਣੀ ਬੁਲੰਦ ਤੇ ਸ਼ੁਰੀਲੀ ਆਵਾਜ਼ ਵਿੱਚ ਸੰਗਤਾਂ ਦੇ ਸਨਮੁੱਖ ਰੱਖਿਆ। ਇਸ ਮੌਕੇ ਨਗਰ ਕੀਰਤਨ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਤੇ ਹੋਰ ਮੈਂਬਰਾਂ ਨੇ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਸ਼ੋਭਿਤ ਬਾਣੀ ਏਕਤਾ ਵਿੱਚ ਰਲ-ਮਿਲਕੇ ਸਮਾਜ ਵਿੱਚ ਵਿਚਰਨ ਦਾ ਇਨਕਲਾਬੀ ਹੋਕਾ ਦਿੰਦੀ ਹੈ ਜਿਸ ਨਾਲ ਕਿ ਇਸ ਧਰਤੀ 'ਤੇ ਗਮਾਂ ਤੋਂ ਰਹਿਤ ਸ਼ਹਿਰ ਬੇਗਮਪੁਰਾ ਦੀ ਸਿਰਜਨਾ ਹੋ ਸਕਦੀ ਹੈ। ਇਸ ਨਗਰ ਕੀਰਤਨ ਵਿੱਚ ਸੂਬੇ ਭਰ ਗੁਰੂ ਦੀਆਂ ਸੰਗਤਾਂ ਨੇ ਵੱਡੇ ਕਾਫ਼ਲੀਆਂ ਦੇ ਰੂਪ ਵਿੱਚ ਹਾਜ਼ਰੀ ਭਰਕੇ ਗੁਰੂ ਸਾਹਿਬ ਦਾ ਭਰਵਾਂ ਆਸ਼ੀਰਵਾਦ ਲਿਆ ਤੇ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਗਿਆਨੀਆਂ ਨੇ ਕੋਵਿਡ ਸਬੰਧੀ brain fog ਦੇ ਰਹੱਸ ਦਾ ਕੀਤਾ ਖੁਲਾਸਾ, ਸਾਹਮਣੇ ਆਈ ਇਹ ਜਾਣਕਾਰੀ
NEXT STORY