ਰੋਮ/ਇਟਲੀ (ਕੈਂਥ)- ਇਟਲੀ ਦਾ ਪੀਜ਼ਾ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੈ ਤੇ ਕਈ ਇਸ ਤਰ੍ਹਾਂ ਦੇ ਸ਼ੌਕੀਨ ਵੀ ਹਨ, ਜੋ ਕਿ ਇਟਾਲੀਅਨ ਪੀਜ਼ਾ ਖਾਣ ਲਈ ਇਟਲੀ ਉਚੇਚੇ ਤੌਰ 'ਤੇ ਆਉਂਦੇ ਹਨ ਪਰ ਸ਼ਾਇਦ ਆਪ ਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਟਲੀ ਪੀਜ਼ੇ ਲਈ ਹੀ ਨਹੀਂ ਦੁਨੀਆਂ ਵਿੱਚ ਸਭ ਤੋਂ ਤੇਜ਼ ਪੀਜ਼ਾ ਤਿਆਰ ਵਿੱਚ ਵੀ ਮੋਹਰੀ ਹੈ।ਇਟਲੀ ਵਿੱਚ ਸਭ ਤੋਂ ਤੇਜ਼ ਪੀਜ਼ਾ ਬਣਾਉਣ ਵਾਲਾ ਇਤਾਲੀਅਨ ਜੂਸੇਪੇ ਮਰਾਓ ਅਮੇਨਦੋਲਾ (38 ਸਾਲਾ) ਜਿਹੜਾ ਕਿ ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਇਲਾਕੇ 'ਚ ਪੀਜ਼ੇ ਦੀ ਹੱਟੀ ਚਲਾਉਂਦਾ ਹੈ।
ਜੂਸੇਪੇ ਮਰਾਓ ਅਮੇਨਦੋਲਾ ਲਗਾਤਾਰ 6ਵੀਂ ਵਾਰ ਦੁਨੀਆਂ ਦਾ ਸਭ ਤੋਂ ਤੇਜ ਪੀਜ਼ਾ ਬਣਾਉਣ ਵਾਲਾ ਕਾਰੀਗਰ ਬਣਿਆ ਹੈ ਜੋ ਕਿ ਸਿਰਫ਼ 20 ਸਕਿੰਟ ਵਿੱਚ ਹੀ ਪੀਜ਼ਾ ਤਿਆਰ ਕਰਕੇ ਫੋਰਨੋ ਭਾਵ ਭੱਠੀ ਵਿੱਚ ਰੜਨ ਲਈ ਰੱਖ ਦਿੰਦਾ।ਬੀਤੇ ਦਿਨੀਂ ਹੋਏ ਤੇਜ ਪੀਜ਼ਾ ਬਣਾਉਣ ਦੇ ਮੁਕਾਬਲੇ ਵਿੱਚ ਜੂਸੇਪੇ ਮਰਾਓ ਅਮੇਨਦੋਲਾ ਨੇ ਤੇਜ਼ ਪੀਜ਼ਾ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ ।ਇਸ ਮੁਕਾਬਲੇ ਵਿੱਚ 42 ਦੇਸ਼ਾਂ ਦੇ 750 ਤੋਂ ਵੀ ਵੱਧ ਪ੍ਰਤੀਯੌਗੀਆਂ ਨੇ ਭਾਗ ਲਿਆ ਸੀ।ਜੂਸੇਪੇ ਮਰਾਓ ਅਮੇਨਦੋਲਾ ਸਹਿਰ ਦੀ ਜਿਸ ਗਲੀ ਵਿੱਚ ਪੀਜ਼ਾ ਹੱਟੀ ਚਲਾਉਂਦਾ ਹੈ ਪਹਿਲਾਂ ਉਸ ਰੋਡ ਦਾ ਨਾਮ ਵੀਆ ਮਰਤੀਰੀ ਦੇਲਾ ਬੇਤਾਓਲਾ ਸੀ ਪਰ ਉਸ ਦੇ ਹੁਨੰਰ ਦੀ ਬਦੌਲਤ ਉਸ ਰੋਡ ਦਾ ਨਾਮ ਹੁਣ * ਸੀ ਯੂ ਐਟ ਮਾਰੀਓ * ਰੱਖਿਆ ਗਿਆ ਹੈ।ਜੂਸੇਪੇ ਮਰਾਓ ਅਮੇਨਦੋਲਾ ਦੀ ਪੀਜ਼ਾ ਬਣਾਉਣ ਸੰਬਧੀ ਫੁਰਤੀ ਅਤੇ ਉਸ ਦੇ ਹੱਥਾਂ ਦਾ ਸੁਆਦਲਾ ਪੀਜ਼ਾ ਖਾਉਣ ਲੋਕ ਦੂਰ-ਦੁਰਾਡੇ ਤੋਂ ਆਉਂਦੇ ਹਨ।
ਇੰਡੋਨੇਸ਼ੀਆ : ਜੇਲ 'ਚੋਂ ਭੱਜੇ 115 ਤੋਂ ਜ਼ਿਆਦਾ ਕੈਦੀ ਗ੍ਰਿਫਤਾਰ
NEXT STORY