ਰੋਮ (ਯੂ.ਐੱਨ.ਆਈ./ਕੈਂਥ)- ਇਟਲੀ ਨੇ ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰ ਸੰਗਠਨ (ਯੂਨੇਸਕੋ) ਨੂੰ ਇਟਲੀ ਦੇ ਐਸਪ੍ਰੇਸੋ ਨੂੰ ਇਕ ਸੱਭਿਆਚਾਰਕ ਵਿਰਾਸਤ ਦੇ ਰੂਪ ਵਿਚ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਇਟਲੀ ਦੇ ਖੇਤੀ ਮੰਤਰਾਲਾ ਨੇ ਯੂਨੇਸਰੋ ਨੂੰ ਇਕ ਅਰਜ਼ੀ ਦਿੱਤੀ ਹੈ। ਇਹ ਜਾਣਕਾਰੀ ਇਟਲੀ ਦੇ ਉਪ ਖੇਤੀ ਮੰਤਰੀ ਜਿਆਨ ਮਾਰਕਰ ਸੈਂਟੀਨੀਓ ਨੇ ਸ਼ੁੱਕਵਾਰ ਨੂੰ ਦਿੱਤੀ। ਸਕਾਈ ਟੀਜੀ 24 ਨਿਊਜ਼ ਚੈਨਲ ਨੇ ਸੈਂਟੀਨੀਓ ਦੇ ਹਵਾਲੇ ਤੋਂ ਆਪਣੀ ਰਿਪੋਰਟ ਪ੍ਰਗਟਾਈ ਕਿ ਯੂਨੇਸਕੋ ਰਾਸ਼ਟਰੀ ਕਮਿਸ਼ਨ 31 ਮਾਰਚ ਤੱਕ ਇਸਨੂੰ ਮਨਜ਼ੂਰੀ ਪ੍ਰਦਾਨ ਕਰੇਗਾ ਅਤੇ ਇਸਨੂੰ ਪੈਰਿਸ ਵਿਚ ਯੂਨੇਸਕੋ ਹੈੱਡਕੁਆਰਟਰ ਭੇਜ ਦੇਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਯੂਰਪ 'ਚ ਹਜ਼ਾਰਾਂ ਲੋਕਾਂ ਨੇ ਵੈਕਸੀਨ ਪਾਸਪੋਰਟ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਕੀ ਹੈ ਐਸਪ੍ਰੇਸੋ
ਐਸਪ੍ਰੇਸੋ ਇਤਾਲਵੀ ਮੂਲ ਦੀ ਇਕ ਕੌਫੀ ਬਣਾਉਣ ਦੀ ਵਿਧੀ ਹੈ, ਜਿਸ ਵਿਚ ਲਗਭਗ ਉਬਲਦੇ ਪਾਣੀ ਦੀ ਇਕ ਛੋਟੀ ਮਾਤਰਾ ਨੂੰ ਬਰੀਕ ਪੀਸੀ ਹੋਈ ਕੌਫੀ ਬੀਨਸ ਰਾਹੀਂ 0-10 ਵਾਰ ਦਬਾਅ ਵਿਚ ਪਾਇਆ ਜਾਂਦਾ ਹੈ। ਐਸਪ੍ਰੇਸੋ ਕੌਫੀ ਨੂੰ ਵੱਖ-ਵੱਖ ਤਰ੍ਹਾਂ ਦੇ ਕੌਫੀ ਬੀਨਸ ਅਤੇ ਰੋਸਟ ਡਿਗਰੀ ਨਾਲ ਬਣਾਇਆ ਜਾ ਸਕਦਾ ਹੈ।
ਯੂਰਪ 'ਚ ਹਜ਼ਾਰਾਂ ਲੋਕਾਂ ਨੇ ਵੈਕਸੀਨ ਪਾਸਪੋਰਟ ਖ਼ਿਲਾਫ਼ ਕੀਤਾ ਪ੍ਰਦਰਸ਼ਨ
NEXT STORY