ਰੋਮ, (ਕੈਂਥ)— ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਸਮਾਗਮ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਕਰਵਾਏ ਜਾ ਰਹੇ ਹਨ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੇਵਾ ਕਰਨ ਹਿੱਤ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਪਹਿਲੀ ਵਾਰ ਇੱਕ ਵਿਸ਼ੇਸ਼ ਬੱਸ ਕੈਨਡਾ ਤੋਂ ਪਾਕਿਸਤਾਨ ਅਤੇ ਭਾਰਤ ਯਾਤਰਾ ਲਈ ਆ ਰਹੀ ਹੈ। ਇਹ ਬੱਸ 3 ਸਤੰਬਰ ਨੂੰ ਕੈਨੇਡਾ ਤੋਂ ਚੱਲੀ ਹੈ ਤੇ ਇਸ ਨੇ ਇੰਗਲੈਂਡ, ਪੈਰਿਸ, ਇਟਲੀ, ਜਰਮਨੀ, ਸਵਿਟਜ਼ਰਲੈਂਡ, ਅਸਟਰੀਆ, ਤੁਰਕੀ, ਇਰਾਨ, ਪਾਕਿਸਤਾਨ ਹੁੰਦੇ ਹੋਏ ਭਾਰਤ ਕਰਤਾਰਪੁਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਵਿੱਚ ਪੁੱਜਣਾ ਹੈ।
![PunjabKesari](https://static.jagbani.com/multimedia/08_35_295442566sikh s-ll.jpg)
ਇਹ ਵਿਸ਼ੇਸ਼ ਬੱਸ ਇੱਕ ਕੈਨੇਡੀਅਨ ਸਿੱਖ ਪਰਿਵਾਰ ਵੱਲੋਂ ਬਣਾਈ ਗਈ ਹੈ, ਜਿਸ ਵਿੱਚ ਪੂਰਾ ਘਰ ਵਾਲਾ ਮਾਹੌਲ ਹੈ । ਬੱਸ ਵਿੱਚ ਹੀ ਰਸੋਈ, ਬੈਡਰੂਮ ,ਬਾਥਰੂਮ ਅਤੇ ਹੋਰ ਸੁੱਖ ਸਹੂਲਤਾਂ ਵੀ ਹਨ। ਕੈਨੇਡਾ ਦੀ ਸਿੱਖ ਸੰਗਤ ਨੇ ਇਸ ਯਾਤਰਾ ਨੂੰ ਜਰਨੀ-ਟੂ-ਕਰਤਾਰਪੁਰ ਸਾਹਿਬ ਦਾ ਨਾਮ ਦਿੱਤਾ ਹੈ, ਜਿਹੜਾ ਕਿ ਇਸ ਬੱਸ ਉਪੱਰ ਵਿਸ਼ੇਸ਼ ਤੌਰ 'ਤੇ ਲਿਖਿਆ ਗਿਆ ਹੈ। ਇਹ ਵਿਸ਼ੇਸ਼ ਬੱਸ ਕੈਨੇਡਾ ਤੋਂ ਇੰਗਲੈਂਡ ਅਤੇ ਪੈਰਿਸ ਤੋਂ ਹੁੰਦੀ ਹੋਈ ਅੱਜ ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਬਰੇਸ਼ੀਆ ਵਿਖੇ ਪਹੁੰਚੀ, ਜਿੱਥੇ ਇਟਲੀ ਦੀਆਂ ਸਿੱਖ ਸੰਗਤਾਂ ਨੇ ਜੈਕਾਰੇ ਲਗਾਉਂਦਿਆਂ ਇਸ ਬੱਸ ਦਾ ਨਿੱਘਾ ਸਵਾਗਤ ਕੀਤਾ।ਇਹ ਬੱਸ ਇਟਲੀ ਦੇ ਹੋਰ ਗੁਰਦੁਆਰਾ ਸਾਹਿਬ ਵਿਖੇ ਵੀ ਜਾਵੇਗੀ ।ਇਟਲੀ ਤੋਂ ਬਾਅਦ ਹੁਣ ਅੱਗੇ ਇਹ ਬੱਸ ਜਰਮਨੀ ਜਾਵੇਗੀ ਜਿੱਥੇ ਜਰਮਨ ਦੀਆਂ ਸਿੱਖ ਸੰਗਤਾਂ ਵੱਲੋਂ ਬੱਸ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ।
ਘਰ ’ਚ ਘਿਰੇ ਇਮਰਾਨ, ਸਰਕਾਰ ਖਿਲਾਫ ‘ਆਜ਼ਾਦੀ ਮਾਰਚ’ ਨੂੰ ਸਮਰਥਨ ਦੇਵੇਗੀ ਨਵਾਜ਼ ਦੀ ਪਾਰਟੀ
NEXT STORY