ਰੋਮ- ਇਟਲੀ ਦੀ ਸਰਕਾਰ ਨੇ ਰੋਮ ਵਿਚ ਦੋ ਲੋਕਾਂ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਵਿਚ ਐਮਰਜੰਸੀ ਲਾਉਣ ਦਾ ਐਲਾਨ ਕਰ ਦਿੱਤਾ ਹੈ ਤਾਂਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕਾਰਵਾਈ ਵਿਚ ਤੇਜ਼ੀ ਲਿਆਂਦੀ ਜਾ ਸਕੇ। ਇਟਵੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਦੇਸ਼ ਵਿਚ ਆਏ ਦੋ ਚੀਨੀ ਸੈਲਾਨੀਆਂ ਵਿਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਚੀਨ ਜਾਣ ਵਾਲੇ ਜਹਾਜ਼ਾਂ ਨੂੰ ਰੋਕ ਦਿੱਤਾ ਗਿਆ ਸੀ।
ਪੀੜਤ ਜੋੜੇ ਨੂੰ ਰੋਮ ਦੇ ਇਕ ਹਸਪਤਾਲ ਵਿਚ ਹੋਰ ਮਰੀਜ਼ਾਂ ਤੋਂ ਵੱਖਰਾ ਰੱਖਿਆ ਗਿਆ ਹੈ। ਇਤਾਲਵੀ ਮੀਡੀਆ ਮੁਤਾਬਕ 6 ਮਹੀਨੇ ਲਈ ਐਮਰਜੰਸੀ ਐਲਾਨ ਕੀਤੇ ਜਾਣ ਨਾਲ ਖੇਤਰੀ ਪ੍ਰਸ਼ਾਸਨ ਨੂੰ ਵਿਸ਼ੇਸ਼ ਅਧਿਕਾਰ ਮਿਲਣਗੇ ਤੇ ਲਾਲਫੀਤਾਸ਼ਾਹੀ ਦੀ ਰੁਕਾਵਟ ਦੂਰ ਹੋਵੇਗੀ। ਖਬਰਾਂ ਮੁਤਾਬਕ ਪੁਲਸ ਨੇ ਰੋਮ ਸਥਿਤ ਹੋਟਲ ਦੇ ਉਸ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਵਿਚ ਜੋੜਾ ਰੁਕਿਆ ਹੋਇਆ ਸੀ। ਉਹਨਾਂ ਦੇ ਨਾਲ ਹੀ ਹੋਰ ਚੀਨੀ ਸੈਲਾਨੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਮੁਤਾਬਕ ਹੋਟਲ ਵਿਚ ਕੰਮ ਕਰਨ ਵਾਲੇ 42 ਸਾਲ ਦੇ ਇਕ ਰੋਮਾਨੀਆਈ ਨਾਗਰਿਕ ਨੂੰ ਵੀ ਜਾਂਚ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਟਲੀ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਕਿਹਾ ਕਿ ਐਮਰਜੰਸੀ ਐਲਾਨ ਕਰਨ ਤੋਂ ਪਹਿਲਾਂ ਆਸਮਾਨ ਵਿਚ ਮੌਜੂਦ ਸਾਰੇ ਜਹਾਜ਼ਾਂ ਨੂੰ ਹੇਠਾਂ ਲਾਉਣ ਦੀ ਆਗਿਆ ਦਿੱਤੀ ਜਾਵੇਗੀ ਤੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਹੁਣ ਤੱਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਵਾਇਰਸ 18 ਦੇਸ਼ਾਂ ਵਿਚ ਫੈਲ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਵੀਰਵਾਰ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੰਸੀ ਦਾ ਐਲਾਨ ਕੀਤਾ ਸੀ।
ਪਾਕਿ ਨੇ ਕੋਰੋਨਾਵਾਇਰਸ ਦੇ ਖਤਰੇ ਕਾਰਨ ਚੀਨ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ
NEXT STORY