ਰੋਮ (ਕੈਂਥ)— ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੱਲ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਪਰਮਵੀਰ ਨੇ ਸੁਸ਼ਮਾ ਨੂੰ ਮਿਲ ਕੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਪਾਸਪੋਰਟ ਸਬੰਧੀ ਆ ਰਹੀਆਂ ਮੁਸਕਲਾਂ ਅਤੇ ਬੈਲਜ਼ੀਅਮ ਸਥਿਤ ਭਾਰਤੀ ਦੂਤਘਰ ਵੱਲੋਂ ਨੌਕਰੀਓਂ ਕੱਢੇ ਗਏ ਵੇਟਲਿਫਟਰ ਤੀਰਥ ਰਾਮ ਦੇ ਕੇਸ ਬਾਰੇ ਵੀ ਚਰਚਾ ਕੀਤੀ। ਸ੍ਰੀ ਤੀਰਥ ਰਾਮ ਨੇ ਦੱਸਿਆ ਕਿ ਉਹਨਾਂ ਨੇ ਹੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਆਮ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਨਾਲ ਸੰਪਰਕ ਕਰ ਕੇ ਵਿਦੇਸ਼ਾਂ ਵਿਚ ਭਾਰਤੀ ਦੂਤਘਰਾਂ ਵਿਚ ਆਮ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਅਤੇ ਉਹਨਾਂ ਨੂੰ ਖੁਦ ਬਿਨਾ ਕਿਸੇ ਨੋਟਿਸ ਦੇ ਭਾਰਤੀ ਦੂਤਘਰ ਬਰੱਸਲਜ਼ ਵਿਚੋਂ ਨੌਕਰੀਓੁਂ ਕੱਢਣ ਦਾ ਮਾਮਲਾ ਉਠਾਇਆ ਸੀ ਤੇ ਜਿਸ ਤੇ ਗੌਰ ਕਰਦਿਆਂ ਡਾਕਟਰ ਸਾਹਿਬ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਇਹ ਮੁੱਦਾ ਉਠਾਇਆ । ਸ੍ਰੀ ਤੀਰਥ ਰਾਮ ਨੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਹੀ ਇਕ ਅਜਿਹੇ ਲੋਕ ਆਗੂ ਹਨ ਜਿਹੜੇ ਪ੍ਰਵਾਸੀ ਪੰਜਾਬੀਆਂ ਵੱਲੋਂ ਮੰਗੀ ਕਿਸੇ ਵੀ ਜਾਇਜ਼ ਮਦਦ ਨੂੰ ਅੱਖੋਂ ਪਰੋਖੇ ਨਹੀ ਕਰਦੇ ਸਗੋਂ ਬਹੁਤ ਹੀ ਸੰਜੀਦਗੀ ਨਾਲ ਮਸਲੇ ਹੱਲ ਕਰਵਾਉਂਦੇ ਹਨ। ਜ਼ਿਕਰਯੋਗ ਹੈ ਕਿ ਡਾਕਟਰ ਗਾਂਧੀ ਪਹਿਲਾਂ ਵੀ ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਦੇ ਅਜਿਹੇ ਮਾਮਲੇ ਹੱਲ ਕਰਵਾ ਚੁੱਕੇ ਹਨ ਤੇ ਲੋਕ ਸਭਾ ਦੇ ਇਸੇ ਸੈਸ਼ਨ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਵਿਆਹ ਕੇ ਛੱਡੀਆਂ ਗਈ ਹਜ਼ਾਰਾਂ ਪੰਜਾਬੀ ਕੁੜੀਆਂ ਬਾਰੇ ਵੀ ਬਿੱਲ ਆਉਣ ਦੀ ਸੰਭਾਵਨਾ ਹੈ।
ਕੈਨੇਡਾ ਤੇ ਅਮਰੀਕਾ 'ਚ ਬੰਬ ਧਮਾਕਿਆਂ ਦੀਆਂ ਅਫਵਾਹਾਂ ਕਾਰਨ ਦਹਿਸ਼ਤ
NEXT STORY