ਜੈਪੁਰ- ਪੱਛਮੀ ਅਫਰੀਕੀ ਦੇਸ਼ ਮਾਲੀ 'ਚ ਇਕ ਜੁਲਾਈ ਨੂੰ ਅਗਵਾ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ 'ਚ ਸ਼ਾਮਲ ਜੈਪੁਰ ਵਾਸੀ ਪ੍ਰਕਾਸ਼ ਜੋਸ਼ੀ (61) ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪ੍ਰਕਾਸ਼ ਜੋਸ਼ੀ ਦੀ ਪਤਨੀ ਸੁਮਨ ਜੋਸ਼ੀ ਨੇ ਦੱਸਿਆ ਕਿ ਉਸ ਦੇ ਪਤੀ ਨੇ 5 ਜੂਨ ਨੂੰ ਮਾਲੀ ਸਥਿਤ 'ਡਾਇਮੰਡ ਸੀਮੈਂਟ ਫੈਕਟਰੀ' ਦੇ ਜਨਰਲ ਸਕੱਤਰ ਵਜੋਂ ਅਹੁਦਾ ਸੰਭਾਲਿਆ ਸੀ। ਉਸ ਦੀ ਆਪਣੇ ਪਤੀ ਨਾਲ ਆਖ਼ਰੀ ਵਾਰ 30 ਜੂਨ ਨੂੰ ਗੱਲ ਹੋਈ ਸੀ। ਸੁਮਨ ਨੇ ਦੱਸਿਆ,''ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਮੈਂ ਉਨ੍ਹਾਂ ਨੂੰ ਜਲਦ ਤੋਂ ਜਲਦ ਘਰ ਜਾਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਦਾ ਫੋਨ ਨਹੀਂ ਮਿਲ ਰਿਹਾ ਸੀ। ਮੈਨੂੰ ਲੱਗਾ ਕਿ ਨੈੱਟਵਰਕ 'ਚ ਕੋਈ ਸਮੱਸਿਆ ਹੈ ਪਰ 2 ਜੁਲਾਈ ਨੂੰ ਮੇਰੀ ਧੀ ਨੂੰ ਉਨ੍ਹਾਂ ਦੇ ਅਗਵਾ ਹੋਣ ਦੀ ਜਾਣਕਾਰੀ ਮਿਲੀ।'' ਜੋਸ਼ੀ ਦਾ ਇਕ ਜੁਲਾਈ ਦੀ ਸਵੇਰ ਉਸ ਕਾਰਖ਼ਾਨਾ ਕੰਪਲੈਕਸ ਤੋਂ ਅਗਵਾ ਕਰ ਲਿਆ ਗਿਆ, ਜਿੱਥੇ ਉਹ ਕੰਮ ਕਰਦੇ ਸਨ। ਕਾਰਖ਼ਾਨੇ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਧੀ ਚਿਤਰਾ ਜੋਸ਼ੀ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਇਸ ਹਫ਼ਤੇ PF ਅਕਾਊਂਟ 'ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance
ਸੁਮਨ ਨੇ ਕਿਹਾ,''ਅਸੀਂ ਵਿਦੇਸ਼ ਮੰਤਰਾਲਾ ਦੇ ਸੰਪਰਕ 'ਚ ਹਾਂ। ਅਸੀਂ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਕੋਸ਼ਿਸ਼ ਤੇਜ਼ ਕਰਨ ਦੀ ਮੰਗ ਕਰਦੇ ਹਾਂ। ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ ਅਤੇ ਕਿਹੜੀ ਹਾਲਤ 'ਚ ਹਨ।'' ਉਸ ਨੇ ਦੱਸਿਆ ਕਿ ਕੰਪਨੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਉਸ ਕਮਰੇ ਦੀ ਤਲਾਸ਼ੀ ਲਈ, ਜਿੱਥੇ ਉਹ ਰੁਕੇ ਹੋਏ ਸਨ ਅਤੇ ਉਨ੍ਹਾਂ ਦਾ ਪੋਸਟਮਾਰਟਮ ਅਤੇ ਹੋਰ ਸਾਮਾਨ ਬਰਾਮਦ ਹੋਇਆ। ਉਸ ਨੇ ਕਿਹਾ,''ਸ਼ੁਰੂ 'ਚ ਕੰਪਨੀ ਦੇ ਅਧਿਕਾਰੀ ਕਹਿ ਰਹੇ ਸਨ ਕਿ ਮੇਰੇ ਪਤੀ ਸੁਰੱਖਿਅਤ ਹਨ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋਸ਼ੀ ਬਾਰੇ ਕੋਈ ਜਾਣਕਾਰੀ ਨਹੀਂ ਹੈ।'' ਪਰਿਵਾਰ ਨੂੰ ਉਨ੍ਹਾਂ ਦੇ ਟਿਕਾਣੇ ਜਾਂ ਅੱਤਵਾਦੀਆਂ ਦੀਆਂ ਮੰਗਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰਿਵਾਰ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਅਤੇ ਜੋਧਪੁਰ ਦੇ ਸੰਸਦ ਮੈਂਬਰ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੂਬੇ ਦੇ ਹੋਰ ਆਗੂਆਂ ਨੂੰ ਵੀ ਇਸ ਮਾਮਲੇ 'ਚ ਦਖ਼ਲਅੰਦਾਜੀ ਕਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ਖ਼ਬਰੀ! ਹੁਣ ਸੜਕਾਂ 'ਤੇ ਦੌੜਨਗੀਆਂ ਬਾਈਕ ਟੈਕਸੀਆਂ, ਜਾਰੀ ਹੋਏ ਨਵੇਂ ਨਿਯਮ
NEXT STORY