ਰੋਮ (ਕੈਂਥ): ਇਟਲੀ ਦੀ ਰਾਜਧਾਨੀ ਰੋਮ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ, ਭਾਰਤ ਸਰਕਾਰ ਦੁਆਰਾ ਜੋ ਧੱਕਾ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ ਉਸ ਦਾ ਤਿੱਖਾ ਵਿਰੋਧ ਕੀਤਾ ਹੈ।ਇਸ ਧੱਕੇਸ਼ਾਹੀ ਵਿਰੁੱਧ ਹਾਜ਼ਰ ਸੰਗਤ ਵਿਚੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੈ ਪਾਲ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨ, ਮਜ਼ਦੂਰ ਅਤੇ ਹੋਰ ਛੋਟੇ ਕਿੱਤਾਕਾਰਾਂ ਨੂੰ ਉਜਾੜਨ ਦੇ ਰੋਹ ਵਿੱਚ ਹੈ ਜਿਸ ਦੇ ਕਾਰਨ ਇਸ ਸਰਕਾਰ ਨੇ ਕਿਸਾਨਾਂ ਦੇ ਨਾਲ-ਨਾਲ ਦਿੱਲੀ ਵਿੱਚ ਸਥਿਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਨੂੰ ਵੀ ਤੋੜਿਆ, ਜਿਸ ਦਾ ਦੁਨੀਆ ਭਰ ਦੀਆਂ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ।
ਦਿੱਲੀ ਵਾਲੇ ਮੰਦਿਰ ਦਾ ਹਾਲੇ ਮਸਲਾ ਨਿੱਬੜਿਆ ਨਹੀਂ ਕਿ ਕੇਂਦਰ ਸਰਕਾਰ ਨੇ ਹੁਣ ਪੰਜਾਬ ਦੇ ਕਿਸਾਨਾਂ ਲਈ ਹੋਰ ਹਿੱਟਲਰਸ਼ਾਹੀ ਫਰਮਾਨ ਸੁਣਾ ਦਿੱਤੇ, ਜਿਸ ਕਾਰਨ ਪੰਜਾਬ ਦਾ ਕਿਸਾਨ ਆਪਣੇ ਨਾਲ ਕੇਂਦਰ ਸਰਕਾਰ ਦੀ ਹੋ ਰਹੀ ਧੱਕੇਸ਼ਾਹੀ ਦੇਖ ਦੁੱਖੀ ਹੋ ਇਨਸਾਫ਼ ਦੀ ਲੜਾਈ ਲੜਨ ਲਈ ਸੜਕਾਂ ਉਪੱਰ ਉੱਤਰ ਆਇਆ ਤੇ ਵਹੀਰਾਂ ਘੱਤਦਾ ਹੋਇਆ ਵੱਡੀ ਤਦਾਦ ਵਿੱਚ ਦਿੱਲੀ ਪਹੁੰਚ ਗਿਆ।ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਰੱਲ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਨਿੱਤ ਆਏ ਦਿਨ ਲੋਕ ਉਜਾੜੂ ਕਾਨੂੰਨਾਂ ਨੂੰ ਹੋਂਦ ਵਿੱਚ ਲਿਆ ਰਹੀ ਹੈ, ਜਿਸ ਲਈ ਸਾਨੂੰ ਸਾਰੀਆਂ ਨੂੰ ਲਾਮਬੰਦ ਹੋਕੇ ਵਿਰੋਧ ਕਰਨਾ ਚਾਹੀਦਾ ਹੈ।
ਇਸ ਮੌਕੇ ਰੇਸ਼ਮ ਸਿੰਘ, ਬਲਜੀਤ ਸੋਨੂ, ਜੀਵਨ ਕਲੇਰ, ਵਰਿੰਦਰ ਕੁਮਾਰ, ਮੁਕੇਸ਼ ਮਿੰਟਾ, ਸੰਦੀਪ ਸੋਨੂੰ, ਦਵਿੰਦਰ ਬਾਬਾ, ਚਰਨਜੀਤ ਚਾਹਲ,ਹਰਮੇਲ ਹੈਪੀ, ਪਰਮਜੀਤ ਕੌਰ, ਮਨਜੀਤ ਕੌਰ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਕੁਲਦੀਪ ਜਸੱਲ ਆਦਿ ਨੇ ਸਮੂਹਕ ਤੌਰ 'ਤੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਜੇਕਰ ਇਹੀ ਨਾ ਰਿਹਾ ਤਾਂ ਲੋਕਾਂ ਨੂੰ ਰੋਟੀ ਕਿੱਥੋ ਮਿਲੇਗੀ।ਉਹਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਇਨਸਾਫ਼ੀ ਖਿਲਾਫ਼ ਉਹ ਡੱਟਵਾਂ ਵਿਰੋਧ ਕਰਦੇ ਹਨ।ਇਸ ਮੌਕੇ ਇਟਲੀ ਦੀ ਸਮੁੱਚੀ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਮੋਢੇ ਨਾਲ ਮੋਢਾ ਲਗਾ ਖੜ੍ਹੀ ਹੈ।
ਨੋਟ- ਇਟਲੀ ਵਿਚ ਕਿਸਾਨੀ ਅੰਦੋਲਨ ਨੂੰ ਮਿਲੇ ਸਮਰਥਨ ਬਾਰੇ ਦੱਸੋ ਆਪਣੀ ਰਾਏ।
ਪਿੱਜਾ ਹੱਟ ਦੇ ਸਹਿ ਸੰਸਥਾਪਕ ਫਰੈਂਕ ਕਾਰਨੀ ਦਾ ਦਿਹਾਂਤ, ਕਰਜ਼ਾ ਲੈ ਕੇ ਸ਼ੁਰੂ ਕੀਤਾ ਸੀ ਕਾਰੋਬਾਰ
NEXT STORY