ਮਿਲਾਨ/ਇਟਲੀ (ਸਾਬੀ ਚੀਨੀਆ): ਦੋ ਮਹੀਨੇ ਪਹਿਲਾਂ ਇਟਲੀ ਦੀ ਗ੍ਰਹਿ ਮੰਤਰੀ ਨੇ 6 ਲੱਖ ਗੈਰ ਕਾਨੂੰਨੀ ਕਾਮਿਆਂ ਨੂੰ ਪੱਕੇ ਕਰਨ ਦੀ ਗੱਲ ਆਖ ਕੇ ਵਿਦੇਸ਼ੀ ਮਜਦੂਰਾਂ ਦੀਆਂ ਆਸਾਂ ਨੂੰ ਜਿਉਂਦਾ ਕੀਤਾ ਸੀ। ਠੀਕ ਉਸੇ ਤਰ੍ਹਾਂ ਖੇਤੀ ਖੇਤੀਬਾੜੀ ਮੰਤਰੀ "ਤੇਰੇਸਾ ਬੇਲਾਨੋਵਾ, ਨੇ ਆਪਣੀ ਸਰਕਾਰ ਅੱਗੇ ਮੰਗ ਰੱਖਦਿਆ ਆਖਿਆ ਹੈ। ਖੇਤੀ ਫਾਰਮਾਂ 'ਤੇ ਕੰਮ ਕਰਨ ਵਾਲੇ ਗੈਰ ਕਾਨੂੰਨੀ ਕਾਮਿਆਂ ਨੂੰ ਇੱਥੋ ਦਾ ਵਰਕ ਪਰਿਮਟ ਲਾਜਮੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸਵਾਰ ਸਕਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖੇਤੀ ਫਾਰਮਾਂ ਦੇ ਮਾਲਕਾਂ ਵੱਲੋਂ ਗੈਰ ਕਾਨੂੰਨੀ ਕਾਮਿਆਂ ਦਾ ਬੜੀ ਵੱਡੀ ਪੱਧਰ 'ਤੇ ਸ਼ੋਸ਼ਣ ਕੀਤਾ ਜਾਂਦਾ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ ਤੇ ਉਹਨਾਂ ਨੂੰ ਮਜਦੂਰੀ ਦਾ ਪੂਰਾ ਮੁੱਲ ਵੀ ਨਹੀ ਦਿੱਤਾ ਜਾਂਦਾ ।
ਮੌਜੂਦਾਂ ਹਲਾਤਾਂ ਦੀ ਗੱਲ ਕਰੀਏ ਤਾਂ ਇਟਲੀ ਸਰਕਾਰ ਦਾ ਧਿਆਨ ਕੋਰੋਨਾਵਾਇਰਸ ਨਾਲ ਮਰ ਰਹੇ ਨਾਗਰਿਕਾਂ ਦੀਆਂ ਜਾਨਾਂ ਬਚਾਉਣ 'ਤੇ ਲੱਗਾ ਹੋਇਆ ਹੈ ਪਰ ਆਸ ਪ੍ਰਗਟਾਈ ਜਾ ਰਹੀ ਹੈ ਕਿ ਹਲਾਤ ਸਥਿਰ ਹੁੰਦਿਆਂ ਹੀ ਗੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੁਸੇਪੇ ਕੌਂਤੇ ਸਰਕਾਰ ਵੱਲੋਂ ਇੰਮੀਗਰੇਸ਼ਨ ਨਾਲ ਸਬੰਧਤ ਵਿਚਾਰਾਂ ਨੂੰ ਦੀ ਮੁੱਖ ਵਿਰੋਧੀ ਪਾਰਟੀ "ਲੇਗਾ ਨੌਰਦ, ਵਲੋਂ ਨਾਮਨਜੂਰ ਕੀਤਾ ਜਾਂਦਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਵੁਹਾਨ 'ਚ ਫਿਰ ਤੋਂ ਲੱਗੀ ਵੈੱਟ ਮਾਰਕੀਟ, ਲਾਗੂ ਹੈ ਇਹ ਸ਼ਰਤ
USA : ਸਮੁੰਦਰੀ ਜਹਾਜ਼ 'ਚ ਬਣੇ ਹਸਪਤਾਲ ਦੇ 7 ਮੈਂਬਰ ਕੋਰੋਨਾ ਪੀੜਤ
NEXT STORY