ਰੋਮ(ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਂਝ ਸੰਮੇਲਨ ਦੀ ਪੰਜਵੀਂ ਲੜੀ ਤਹਿਤ, ਲੋਕ ਸੰਘਰਸ਼ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਆਨਲਾਈਨ ਸਾਹਿਤਕ ਸਮਾਗਮ ਤੇ ਵਿਚਾਰ ਚਰਚਾ 10 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।

ਇਸ ਵਿਚ ਗ੍ਰੀਸ, ਬੈਲਜੀਅਮ, ਜਰਮਨ, ਡੈਨਮਾਰਕ ਇਟਲੀ, ਅਤੇ ਯੂ ਕੇ ਦੇ ਸਾਹਿਤਕਾਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਤੇ ਬਹੁਪੱਖੀ ਸ਼ਖ਼ਸੀਅਤ ਬਲਤੇਜ ਪੰਨੂੰ ਅਤੇ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵਿਸ਼ੇਸ਼ ਤੌਰ 'ਤੇ ਭਾਗ ਲੈਣਗੇ। ਜ਼ੂਮ ਦੇ ਲਿੰਕ ਰਾਹੀਂ ਦੇਸ਼ ਵਿਦੇਸ਼ ਤੋਂ ਸਰੋਤੇ ਇਸ ਸਮਾਗਮ ਵਿੱਚ ਭਾਗ ਲੈ ਸਕਣਗੇ, ਜਿਸਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਵੇਗਾ।
ਜੂਲੀਅਨ ਅਸਾਂਜੇ ਦੀ ਹਵਾਲਗੀ ਜ਼ਮਾਨਤ ਰੱਦ, ਰਹਿਣਗੇ ਲੰਡਨ ਜੇਲ੍ਹ 'ਚ
NEXT STORY