ਰੋਮ- ਇਟਲੀ ਦੇ ਪ੍ਰਧਾਨ ਮੰਤਰੀ ਗਿਓਸੇਪ ਕੌਂਤੇ ਦੀ ਅਗਵਾਈ ਵਾਲੀ ਸਰਕਾਰ ਨੇ ਸੈਨੇਟ ਵਿਚ ਵਿਸ਼ਵਾਸ ਮਤ ਹਾਸਲ ਕਰ ਲਿਆ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਇਸ ਤਰ੍ਹਾਂ ਨਾਲ ਕੌਂਤੇ ਇਟਲੀ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਕਿਉਂਕਿ ਉਨ੍ਹਾਂ ਨੇ ਸੰਸਦ ਵਿਚ ਬਹੁਮਤ ਹਾਸਲ ਕਰ ਲਿਆ ਹੈ।
ਸੈਨੇਟ ਦੀ ਪ੍ਰਧਾਨ ਮਾਰਿਆ ਐਲਿਸਾਬੇਟਾ ਕਾਸੇਲਟੀ ਨੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ,ਪੱਖ ਵਿਚ ਕੁਝ 156 ਵੋਟਾਂ ਪਈਆਂ ਜਦਕਿ ਵਿਰੋਧ ਵਿਚ 140 ਸੈਨੇਟਰਾਂ ਨੇ ਮਤਦਾਨ ਕੀਤਾ ਅਤੇ 16 ਸੈਨੇਟਰ ਗੈਰ-ਹਾਜ਼ਰ ਰਹੇ।"
ਇਸ ਤਰ੍ਹਾਂ ਨਾਲ 321 ਮੈਂਬਰੀ ਸੈਨੇਟਰ ਵਿਚ ਵੋਟਿੰਗ ਦੌਰਾਨ 312 ਸੈਨੇਟਰ ਮੌਜੂਦ ਰਹੇ। ਵੋਟਿੰਗ ਦਾ ਟੀ. ਵੀ. 'ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਲਾਰ ਨੂੰ ਦਿ ਚੈਂਬਰ ਆਫ਼ ਡਿਪਟੀਜ਼ ਵਿਚ ਕੌਂਤੇ ਦੇ ਪੱਖ ਵਿਚ 321 ਅਤੇ ਵਿਰੋਧ ਵਿਚ 259 ਵੋਟਾਂ ਪਈਆਂ ਸਨ।
ਯੂਕੇ : ਦੋ ਬ੍ਰਿਟਿਸ਼ ਸਿੱਖਾਂ 'ਤੇ ਝਗੜੇ ਦੌਰਾਨ ਚਾਕੂ ਤੇ ਤਲਵਾਰ ਦੀ ਵਰਤੋਂ ਕਰਨ ਦਾ ਦੋਸ਼, ਗਿਫ਼ਤਾਰ
NEXT STORY