ਮਿਲਾਨ (ਇੰਟ.)- ਕੋਰੋਨਾ ਵਾਇਰਸ ਨੂੰ ਲੈ ਕੇ ਲਾਪਰਵਾਹੀ ਦੇ ਦੋਸ਼ਾਂ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਜਿਊਸੇਪ ਕੋਂਟੇ ਤੋਂ ਸਰਕਾਰੀ ਵਕੀਲਾਂ ਨੇ 3 ਘੰਟੇ ਪੁੱਛਗਿੱਛ ਕੀਤੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਮਰੇ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਤੋਂ ਸਰਕਾਰੀ ਵਕੀਲਾਂ ਨੇ ਲੰਬੀ ਪੁੱਛਗਿੱਛ ਕੀਤੀ। ਕੋਰੋਨਾ ਮਹਾਮਾਰੀ ਦੇ ਕਾਰਨ ਇਟਲੀ 'ਚ 34,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੁੱਖ ਵਕੀਲ ਮਾਰੀਆ ਕ੍ਰਿਸਟੀਨਾ ਰੋਟਾ ਤੇ ਉਸਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੀ ਹੈ ਕਿ ਬਰਗਾਮੋ ਪ੍ਰਾਂਤ ਦੇ ਨੇਮਬ੍ਰੋ ਤੇ ਅੱਲਜਾਨੋ ਕਸਬੋ ਦੇ ਆਸ ਪਾਸ ਖੇਤਰਾਂ 'ਚ ਐਮਰਜੈਂਸੀ ਦੇ ਦੌਰਾਨ ਲਾਕਡਾਊਨ ਜਲਦ ਕਿਉਂ ਨਹੀਂ ਲਾਗੂ ਕੀਤਾ ਗਿਆ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਖੇਤਰਾਂ ਨੂੰ ਪਹਿਲਾਂ ਤੋਂ ਹੀ ਕੁਆਰੰਟੀਨ ਦੇ ਦਾਇਰੇ 'ਚ ਰੱਖਿਆ ਹੁੰਦਾ ਤਾਂ ਇੱਥੇ ਲੋਕਾਂ ਦੀਆਂ ਇੰਨੀਆਂ ਮੌਤਾਂ ਨਾ ਹੁੰਦੀਆਂ।
ਕੁਆਰੰਟੀਨ ਦੇ ਦਾਇਰੇ 'ਚ ਆਉਣ ਵਾਲਾ ਪਹਿਲਾ ਸ਼ਹਿਰ ਸੀ ਕੋਡੋਗਨੋ
ਦੱਸ ਦੇਈਏ ਕਿ ਟੀਮ ਲੋਮਬਾਰਡੀ 'ਚ ਪਹਿਲਾਂ ਹੀ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕਰ ਚੁੱਕੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜਿਊਸੇਪ ਕੋਂਟੇ ਨੇ ਮੰਨਿਆ ਕਿ ਕੁਝ ਖੇਤਰਾਂ ਨੂੰ ਫਰਵਰੀ ਦੇ ਆਖਰ ਤੇ ਮਾਰਚ ਦੇ ਸ਼ੁਰੂ 'ਚ ਹੀ ਬੰਦ ਕਰ ਦਿੱਤਾ ਗਿਆ ਸੀ, ਜਿੱਥੇ ਜ਼ਿਆਦਾ ਕੇਸ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਮਬਾਰਡੀ ਤਾਂ ਉਹ ਉਲਜਾਨੋ ਤੇ ਨੇਮਬ੍ਰੋ ਨੂੰ ਰੈੱਡ ਜੋਨ ਬਣਾ ਸਕਦਾ ਸੀ। ਇਟਲੀ 'ਚ ਕੁਆਰੰਟੀਨ ਦੇ ਦਾਇਰੇ 'ਚ ਆਉਣ ਵਾਲਾ ਪਹਿਲਾ ਸ਼ਹਿਰ ਕੋਡੋਗਨੋ ਸੀ।
10 ਮਾਰਚ ਨੂੰ ਪੂਰੇ ਦੇਸ਼ 'ਚ ਲਾਕਡਾਊਨ
ਕੋਡੋਗਨੋ ਦੇ ਆਸ ਪਾਸ ਦੇ 9 ਹੋਰ ਸ਼ਹਿਰਾਂ ਨੂੰ ਵੀ ਪਹਿਲਾਂ ਤੋਂ ਹੀ ਲਾਕਡਾਊਨ ਕਰ ਦਿੱਤਾ ਗਿਆ ਸੀ। ਉੱਥੇ ਵੇਨੇਟੋ, ਪੀਡਮੋਂਟ ਤੇ ਅਮੀਲੀਆ ਰੋਮਾਗਨਾ ਦੇ 14 ਪ੍ਰਾਂਤਾਂ ਨੂੰ 8 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਸੀ। ਕੋਂਟੇ ਨੇ ਕਿਹਾ ਕਿ 10 ਮਾਰਚ ਨੂੰ ਅਸੀਂ ਪੂਰੇ ਦੇਸ਼ 'ਚ ਲਾਕਡਾਊਨ ਕਰ ਦਿੱਤਾ ਸੀ।
ਇੰਡੋਨੇਸ਼ੀਆ 'ਚ ਕੋਵਿਡ-19 ਕਾਰਨ 48 ਹੋਰ ਲੋਕਾਂ ਦੀ ਮੌਤ
NEXT STORY