ਰੋਮ (ਬਿਊਰੋ): ਗਲੋਬਲ ਵਾਰਮਿੰਗ ਕਾਰਨ ਦੁਨੀਆ ਭਰ ਦੇ ਗਲੇਸ਼ੀਅਰ ਪਿਘਲ ਰਹੇ ਹਨ। ਇਟਲੀ ਨੇ ਇਸ ਪ੍ਰਕਿਰਿਆ ਨੂੰ ਰੋਕਣ ਲਈ ਬਿਹਤਰੀਨ ਤਰੀਕਾ ਕੱਢਿਆ ਹੈ। ਇਟਲੀ ਦੇ ਵਿਗਿਆਨੀ ਉੱਤਰੀ ਇਲਾਕੇ ਵਿਚ ਮੌਜੂਦ ਅਲਪਾਈਨ ਪਹਾੜਾਂ 'ਤੇ ਮੌਜੂਦ ਇਕ ਗਲੇਸ਼ੀਅਰ ਨੂੰ ਬਚਾਉਣ ਲਈ ਉਸ 'ਤੇ ਸੂਰਜ ਦੀ ਰੋਸ਼ਨੀ ਰਿਫਲੈਕਟ ਕਰਨ ਵਾਲੀ ਤਿਰਪਾਲ ਵਿਛਾ ਰਹੇ ਹਨ। ਇਹ ਗਲੇਸ਼ੀਅਰ 1993 ਤੋਂ ਲੈ ਕੇ ਹੁਣ ਤੱਕ ਇਕ ਤਿਹਾਈ ਪਿਘਲ ਚੁੱਕਾ ਹੈ।
ਇਟਲੀ ਦੇ ਅਲਪਾਈਨ ਪਹਾੜਾਂ 'ਤੇ ਸਥਿਤ ਪ੍ਰੇਸੇਨਾ ਗਲੇਸ਼ੀਅਰ (Presena Glacier) ਨੂੰ ਬਚਾਉਣ ਲਈ ਉਸ 'ਤੇ ਉੱਪਰ ਸਫੇਦ ਰੰਗ ਦੀ ਤਿਰਪਾਲ ਵਿਛਾਈ ਜਾ ਰਹੀ ਹੈ ਤਾਂ ਜੋ ਗਲੇਸ਼ੀਅਰ ਨੂੰ ਤੇਜ਼ੀ ਨਾਲ ਪਿਘਲਣ ਤੋਂ ਬਚਾਇਆ ਜਾ ਸਕੇ। ਇਟਲੀ ਦੀ ਸਰਕਾਰ ਨੇ ਇਕ ਕੰਪਨੀ ਨੂੰ ਇਹ ਕੰਮ ਸੌਂਪਿਆ ਹੈ। ਇਸ ਕੰਪਨੀ ਦਾ ਨਾਮ ਕੈਰੋਸੇਲੋ ਟੋਨਾਲੇ ਹੈ।
2008 ਵਿਚ ਪ੍ਰੇਸੇਨਾ ਗਲੇਸ਼ੀਅਰ ਦਾ 30 ਹਜ਼ਾਰ ਵਰਗ ਮੀਟਰ ਦਾ ਹਿੱਸਾ ਤਿਰਪਾਲ ਨਾਲ ਢੱਕਿਆ ਗਿਆ ਸੀ। ਇਸ ਵਾਰ ਗਲੇਸ਼ੀਅਰ ਦਾ 1 ਲੱਖ ਵਰਗ ਮੀਟਰ ਦਾ ਹਿੱਸਾ ਤਿਰਪਾਲ ਨਾਲ ਢੱਕਿਆ ਜਾ ਰਿਹਾ ਹੈ।
ਇੱਥੇ ਦੱਸ ਦਈਏ ਕਿ ਇਹ ਕੋਈ ਆਮ ਤਿਰਪਾਲ ਨਹੀਂ ਹੈ। ਇਸ ਦਾ ਰੰਗ ਸਫੇਦ ਹੈ ਅਤੇ ਇਹ ਸੂਰਜ ਦੀ ਰੋਸ਼ਨੀ ਨੂੰ ਰਿਫਲੈਕਟ ਕਰਦਾ ਹੈ। ਇਸ ਨੂੰ 'ਜਿਓਟੈਕਸਟਾਈਲ ਤਿਰਪਾਲ' ਕਹਿੰਦੇ ਹਨ। ਕੈਰੋਸੇਲੋ ਟੋਨਾਲੇ ਕੰਪਨੀ ਦੇ ਅਧਿਕਾਰੀ ਡੇਵਿਡ ਪੈਨਿਜ਼ਾ ਨੇ ਦੱਸਿਆ ਕਿ ਇਸ ਤਿਰਪਾਲ ਦੇ ਹੇਠਾਂ ਸੂਰਜ ਦੀ ਗਰਮੀ ਨਹੀਂ ਪਹੁੰਚਦੀ। ਇਸ ਨਾਲ ਪ੍ਰੇਸੇਨਾ ਗਲੇਸ਼ੀਅਰ ਦੇ ਬਰਫ ਦੇ ਪਿਘਲਣ ਦੀ ਦਰ ਘੱਟ ਹੋ ਜਾਵੇਗੀ। ਪ੍ਰੇਸੇਨਾ ਗਲੇਸ਼ੀਅਰ ਉੱਤਰੀ ਇਟਲੀ ਦੇ ਅਲਪਾਈਨ ਪਹਾੜੀਆਂ 'ਤੇ ਲੋਂਬਾਰਡੀ ਅਤੇ ਟ੍ਰੇਂਟਿਨੋਂ ਅਲਟੋ ਏਡਿਗ ਇਲਾਕੇ ਦੀ ਸੀਮਾ 'ਤੇ ਸਥਿਤ ਹੈ। ਇਸ ਗਲੇਸ਼ੀਅਰ ਦੀ ਉੱਚਾਈ 2700 ਮੀਟਰ ਮਤਲਬ 8858 ਫੁੱਟ ਤੋਂ ਸ਼ੁਰੂ ਹੋ ਕੇ 3000 ਮੀਟਰ ਮਤਲਬ 9842 ਫੁੱਟ ਤੱਕ ਜਾਂਦੀ ਹੈ।
ਡੇਵਿਡ ਨੇ ਦੱਸਿਆ ਕਿ ਇਸ ਤਿਰਪਾਲ ਦੀ ਇਕ ਸ਼ੀਟ 5 ਮੀਟਰ ਚੌੜੀ ਅਤੇ 70 ਮੀਟਰ ਲੰਬੀ ਹੈ। ਇਸ ਨੂੰ ਆਸਟ੍ਰੀਆ ਵਿਚ ਬਣਾਇਆ ਗਿਆ ਹੈ। ਇਸਦੀ ਇਕ ਸ਼ੀਟ 450 ਡਾਲਰ ਮਤਲਬ 34,772 ਰੁਪਏ ਦੀ ਹੈ। ਡੇਵਿਡ ਨੇ ਅੱਗੇ ਦੱਸਿਆ ਕਿ ਪੂਰੇ ਗਲੇਸ਼ੀਅਰ ਨੂੰ ਢੱਕਣ ਵਿਚ ਕਰੀਬ 6 ਹਫਤੇ ਦਾ ਸਮਾਂ ਲੱਗੇਗਾ। ਫਿਰ ਇਸ ਨੂੰ ਹਟਾਉਣ ਵਿਚ ਵੀ 6 ਹਫਤੇ ਦਾ ਹੀ ਸਮਾਂ ਲੱਗੇਗਾ। ਇਹ ਤਿਰਪਾਲ ਸਤੰਬਰ ਦੇ ਮਹੀਨੇ ਤੱਕ ਇਸ ਗਲੇਸ਼ੀਅਰ 'ਤੇ ਵਿਛੀ ਰਹੇਗੀ।
ਤਿਰਪਾਲ ਨੂੰ ਗਲੇਸ਼ੀਅਰ ਦੇ ਢਲਾਣ 'ਤੇ ਰੋਕਣ ਦੇ ਲਈ ਉੱਪਰੀ ਅਤੇ ਹੇਠਲੇ ਹਿੱਸੇ ਵਿਚ ਰੇਤ ਦੀਆਂ ਬੋਰੀਆਂ ਨਾਲ ਦਬਾਇਆ ਗਿਆ ਹੈ। ਤਾਂ ਜੋ ਬਰਫ ਪਿਘਲਣ 'ਤੇ ਇਹ ਪਿਘਲ ਕੇ ਹੇਠਾਂ ਨਾ ਖਿਸਕੇ। ਸਫੇਦ ਰੰਗ ਹੋਣ ਕਾਰਨ ਇਹ ਤਿਰਪਾਲ ਦੂਰੋਂ ਦੇਖਣ 'ਤੇ ਬਰਫ ਵਰਗੀ ਹੀ ਦਿਖਾਈ ਦੇਵੇਗੀ।
ਕੋਰੋਨਾ ਨੇ ਕੀਤਾ ਬੇਵੱਸ, 'ਪਿਤਾ ਦਿਹਾੜੇ' ਪਿਤਾ ਨੂੰ ਗਲ ਲਾਉਣ ਲਈ ਤਰਸੀਆਂ ਬਾਹਾਂ
NEXT STORY