ਰੋਮ (ਬਿਊਰੋ)— ਸਰਦੀ ਦੇ ਮੌਸਮ ਦੌਰਾਨ ਇਟਲੀ ਦੇ ਆਲਪਸ ਪਰਬਤ 'ਤੇ ਵੀ ਭਾਰੀ ਬਰਫਬਾਰੀ ਹੁੰਦੀ ਹੈ। ਇਸ ਮੌਸਮ ਵਿਚ ਜਿੱਥੇ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਹੁੰਦਾ ਹੈ ਉੱਥੇ ਇਕ ਬੈਂਡ ਲਈ ਇਹ ਮੌਸਮ ਆਪਣਾ ਵਧੀਆ ਪ੍ਰਦਰਸ਼ਨ ਕਰਨ ਦਾ ਹੁੰਦਾ ਹੈ। ਅਮਰੀਕਾ ਦੇ ਰਹਿਣ ਵਾਲੇ ਟਿਮ ਲਿਨਹਾਰਟ ਬੀਤੇ 16 ਸਾਲਾਂ ਤੋਂ ਆਲਪਸ ਵਿਚ 'ਆਈਸ ਓਰਕੈਸਟਾ' ਚਲਾ ਰਹੇ ਹਨ। ਕੁਝ ਸਥਾਨਕ ਸੰਗੀਤਕਾਰਾਂ ਅਤੇ ਬਰਫ ਨਾਲ ਬਣੇ ਸੰਗੀਤ ਯੰਤਰਾਂ ਦੀ ਮਦਦ ਨਾਲ ਉਹ ਬਰਫਬਾਰੀ ਦੌਰਾਨ ਵੀ ਲੋਕਾਂ ਨੂੰ ਆਪਣੇ ਸ਼ੋਅ ਵੱਲ ਆਕਰਸ਼ਿਤ ਕਰ ਲੈਂਦੇ ਹਨ।
ਬਰਫ ਨਾਲ ਬਣੇ ਯੰਤਰਾਂ ਦੀ ਆਵਾਜ ਸਾਫ
ਟਿਮ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਅਮਰੀਕਾ ਦੇ ਨਿਊ ਮੈਕਸੀਕੋ ਤੋਂ ਇਟਲੀ ਪਹੁੰਚੇ ਤਾਂ ਉਨ੍ਹਾਂ ਨੇ ਸਕੀ ਰਿਜ਼ੋਰਟ 'ਤੇ ਬਰਫ ਨਾਲ ਕਲਾਕ੍ਰਿਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ ਉਨ੍ਹਾਂ ਨੂੰ ਖਿਆਲ ਆਇਆ ਕਿ ਬਰਫ ਨਾਲ ਇਕ ਬਿਹਤਰੀਨ ਵਾਇਲਨ ਬਣਾਇਆ ਜਾ ਸਕਦਾ ਹੈ। ਪਹਿਲੀ ਵਾਰ ਜਦੋਂ ਬਰਫ ਦਾ ਵਾਇਲਨ ਬਣਿਆ ਤਾਂ ਉਸ ਨੂੰ ਵਜਾਉਣ 'ਤੇ ਜਿਹੜੀ ਆਵਾਜ ਨਿਕਲੀ ਉਹ ਲੱਕੜ ਨਾਲ ਬਣੇ ਵਾਇਲਨ ਨਾਲੋਂ ਕਾਫੀ ਸਾਫ ਸੀ। ਭਾਵੇਂਕਿ ਉਸ ਵਿਚ ਆਵਾਜ ਘੱਟ ਸੀ। ਅਜਿਹੇ ਵਿਚ ਵਾਇਲਨ ਵਿਚੋਂ ਤੇਜ਼ ਆਵਾਜ ਕੱਢਣ ਲਈ ਉਨ੍ਹਾਂ ਨੇ ਤਾਰਾਂ ਨੂੰ ਮਜ਼ਬੂਤੀ ਨਾਲ ਬੰਨ੍ਹ ਦਿੱਤਾ ਪਰ ਇਸ ਨਾਲ ਵਾਇਲਨ ਤੇਜ਼ ਧਮਾਕੇ ਨਾਲ ਫਟ ਗਿਆ।
ਟਿਮ ਨੇ ਦੱਸਿਆ ਕਿ ਇਸ ਨਾਲ ਉਨ੍ਹਾਂ ਦਾ ਹੌਂਸਲਾ ਟੁੱਟਣ ਦੀ ਬਜਾਏ ਹੋਰ ਵੱਧ ਗਿਆ। ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਨੇ ਬਰਫ ਨਾਲ ਵੱਖ-ਵੱਖ ਸੰਗੀਤ ਯੰਤਰ ਬਣਾਏ ਅਤੇ ਆਖਿਰਕਾਰ ਸਾਰਿਆਂ ਨੂੰ ਸਫਲਤਾਪੂਰਵਕ ਵਜਾਉਣਾ ਵੀ ਸ਼ੁਰੂ ਕਰ ਦਿੱਤਾ। ਟਿਮ ਆਲਪਸ 'ਤੇ ਮੌਜੂਦ ਇਗਲੂ (ਬਰਫ ਨਾਲ ਬਣਿਆ ਘਰ) ਵਿਚ ਪ੍ਰਦਰਸ਼ਨ ਕਰਦੇ ਹਨ।
ਕਰੀਬ 26,000 ਮੀਟਰ ਦੀ ਉੱਚਾਈ 'ਤੇ ਦਬਾਅ ਕਾਫੀ ਘੱਟ ਹੁੰਦਾ ਹੈ। ਇਸ ਕਾਰਨ ਬਰਫ ਨਾਲ ਬਾਣੇ ਨਾਜੁਕ ਸੰਗੀਤ ਯੰਤਰ ਕਈ ਵਾਰ ਧਮਾਕੇ ਨਾਲ ਫਟ ਜਾਂਦੇ ਹਨ। ਭਾਵੇਂਕਿ ਸਮੇਂ ਦੇ ਨਾਲ ਟਿਮ ਅਤੇ ਉਨ੍ਹਾਂ ਦੇ ਬੈਂਡ ਨੇ ਇਨ੍ਹਾਂ ਨੂੰ ਵਜਾਉਣ ਦਾ ਸਹੀ ਤਰੀਕਾ ਸਿੱਖ ਲਿਆ ਹੈ।
ਬੈਂਡ ਦੇ ਕਲਾਕਾਰਾਂ ਨੇ ਆਪਣੀ ਲੋੜ ਮੁਤਾਬਕ ਬਰਫ ਦੇ ਵਾਇਲਨ, ਵਾਇਲਾ, ਤਿਮਾਪਾਨੀ ਡਰੱਮ ਸੈੱਟ, ਜਾਇਲੋਫੋਨ, ਮੈਂਡੋਲਿਨ ਅਤੇ ਡਬਲ ਆਧਾਰ ਦੇ ਸੈੱਟ ਬਣਾਏ ਹਨ। ਜਿੱਥੇ ਇਕ ਮੈਂਡੋਲਿਨ ਨੂੰ ਬਣਾਉਣ ਵਿਚ 5 ਤੋਂ 6 ਦਿਨ ਦਾ ਸਮਾਂ ਲੱਗਦਾ ਹੈ ਉੱਥੇ ਵੱਡੇ ਸੰਗੀਤ ਯੰਤਰਾਂ ਨੂੰ ਬਣਾਉਣ ਵਿਚ ਮਹੀਨੇ ਲੱਗ ਜਾਂਦੇ ਹਨ।
ਟਿਮ ਮੁਤਾਬਕ ਬਰਫ ਦੇ ਸੰਗੀਤ ਯੰਤਰ ਸਾਫ ਆਵਾਜ ਪੈਦਾ ਕਰਦੇ ਹਨ। ਨਾਲ ਹੀ ਇਨ੍ਹਾਂ ਨੂੰ ਕਦੇ ਵੀ ਬਣਾਇਆ ਜਾ ਸਕਦਾ ਹੈ। ਭਾਵੇਂਕਿ ਤਾਪਮਾਨ ਵੱਧਣ 'ਤੇ ਇਹ ਗਲਣੇ ਸ਼ੁਰੂ ਹੋ ਜਾਂਦੇ ਹਨ ਜੋ ਕਿ ਇਨ੍ਹਾਂ ਦੀ ਵਰਤੋਂ ਵਿਚ ਇਕੋਇਕ ਪਰੇਸ਼ਾਨੀ ਹੈ। ਇਗਲੂ ਦੇ ਅੰਦਰ ਠੰਡ ਵਿਚ ਇਹ ਯੰਤਰ ਲੰਬੇ ਸਮੇਂ ਤੱਕ ਵਰਤੋਂ ਯੋਗ ਰਹਿੰਦੇ ਹਨ।
ਬਰਫ ਨਾਲ ਬਣੇ ਇਹ ਸੰਗੀਤ ਯੰਤਰ ਕਾਫੀ ਭਾਰੀ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਮੋਟੇ ਸਟੀਲ ਕੇਬਲ ਦੀ ਮਦਦ ਨਾਲ ਇਗਲੂ ਦੀ ਛੱਤ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਮਿਊਜ਼ਿਕ ਸ਼ੋਅ ਖਤਮ ਹੋਣ ਦੇ ਬਾਅਦ ਸਾਰੇ ਸੰਗੀਤ ਯੰਤਰ ਇਗਲੂ ਦੀਆਂ ਕੰਧਾਂ ਵਿਚ ਛੇਦ ਕਰ ਕੇ ਗੱਡ ਦਿੱਤੇ ਜਾਂਦੇ ਹਨ।
ਟਿਮ ਹਰ ਸਾਲ ਗਰਮੀਆਂ ਦੇ ਮੌਮਸ ਵਿਚ ਆਪਣੀ ਪਤਨੀ ਅਤੇ ਬੇਟੇ ਨਾਲ ਸਵੀਡਨ ਵਿਚ ਰਹਿੰਦੇ ਹਨ। ਇਸ ਦੌਰਾਨ ਉਹ ਆਪਣਾ ਜ਼ਿਆਦਾਤਰ ਸਮਾਂ ਬਾਗਬਾਨੀ ਕਰਨ ਅਤੇ ਕਲਾਕ੍ਰਿਤੀਆਂ ਬਣਾਉਣ ਵਿਚ ਗੁਜਾਰਦੇ ਹਨ। ਇਸ ਦੌਰਾਨ ਬਰਫ ਨਾਲ ਬਣੇ ਸੰਗੀਤ ਯੰਤਰਾਂ ਨੂੰ ਜੰਮਣ ਲਈ ਫ੍ਰੀਜ਼ਰ ਵਿਚ ਰੱਖ ਦਿੱਤਾ ਜਾਂਦਾ ਹੈ। ਹਰੇਕ ਸਾਲ ਸਰਦੀ ਦੇ ਮੌਸਮ ਵਿਚ ਸੰਗੀਤਕਾਰ ਇਟਾਲੀਅਨ ਆਲਪਸ ਪਰਬਤ 'ਤੇ ਇਕੱਠੇ ਹੁੰਦੇ ਹਨ ਅਤੇ ਮਿਊਜ਼ਿਕ ਫੈਸਟੀਵਲ ਦੀਆਂ ਤਿਆਰੀਆਂ ਵਿਚ ਜੁਟ ਜਾਂਦੇ ਹਨ।
ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ (ਵੀਡੀਓ)
NEXT STORY