ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਕਸਬੇ ਫਿਆਨੋ ਦੈਲਾ ਚਿਆਨਾ 'ਚ 'ਚੜ੍ਹਦੀਕਲਾ ਸਪੋਰਟਸ ਕਲੱਬ' ਵਲੋਂ 26 ਨਵੰਬਰ ਨੂੰ ਵਾਲੀਵਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਨੇ ਦੱਸਿਆ ਕਿ ਇਸ 'ਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ 800 ਤੇ 500 ਯੂਰੋ ਦੇ ਇਨਾਮ ਦਿੱਤੇ ਜਾਣਗੇ । ਦੱਸਣਯੋਗ ਹੈ ਕਿ ਇਸ ਸਾਲ ਦੇ ਖੇਡ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਕਰਵਾਉਣ ਵਾਲੇ ਸੁੱਖਾ ਗਿੱਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਵਾਲੀਵਾਲ ਨੂੰ ਉਤਸ਼ਾਹਿਤ ਕਰਨ ਲਈ ਟੂਰਨਾਂਮੈਂਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਵਾਲੀਵਾਲ ਦੇ ਪਲੇਠੇ ਟੂਰਨਾਂਮੈਂਟ ਨੂੰ ਲੈ ਕੇ ਖੇਡ ਪ੍ਰੇਮੀਆਂ 'ਚ ਉਤਸ਼ਾਹ ਵੇਖਿਆ ਜਾ ਸਕਦਾ ਹੈ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 14 ਜਨਵਰੀ ਤੋਂ ਭਾਰਤ ਦੀ 4 ਦਿਨੀਂ ਯਾਤਰਾ 'ਤੇ ਆਉਣਗੇ
NEXT STORY