ਰੋਮ (ਕੈਂਥ)- ਰੂਸ ਤੇ ਯੂਕ੍ਰੇਨ ਵਿਚਕਾਰ ਹੋ ਰਹੀ ਲੜਾਈ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਪੂਰੀ ਦੁਨੀਆਂ ਦੇ ਲੋਕ ਇਸ ਸਮੇਂ ਸ਼ਾਂਤੀ ਦੀ ਅਪੀਲ ਕਰ ਰਹੇ ਹਨ। ਇਟਲੀ ਦੇ ਕਮੂਨੇ ਉਫਲਾਗਾ ਵੱਲੋਂ ਯੂਕ੍ਰੇਨ ਦੇ ਲੋਕਾਂ ਦੀ ਮਦਦ ਲਈ ਸਾਮਾਨ ਭੇਜਿਆ ਹੈ। ਜਿਸ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਬਣਦਾ ਸਹਿਯੋਗ ਦਿੱਤਾ ਹੈ।
ਇਹ ਖ਼ਬਰ ਪੜ੍ਹੋ- PAK v AUS : ਚੌਥੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 449/7
ਕਮੂਨੇ ਦੇ ਸਿੰਦਕੋ (ਸਰਪੰਚ) ਜਿਆਨ ਕਾਰਲੋ ਦੀ ਅਗਵਾਈ ਹੇਠ ਖਾਣ ਪੀਣ ਦੀਆਂ ਵਸਤਾਂ, ਦਵਾਈਆ, ਕੱਪੜੇ ਅਤੇ ਹੋਰ ਜਰੂਰਤ ਦੇ ਸਾਮਾਨ ਨੂੰ ਯੂਕ੍ਰੇਨ ਦੇ ਲੋਕਾਂ ਦੀ ਮਦਦ ਲਈ ਭੇਜਿਆ ਗਿਆ। ਇਸ ਤੋਂ ਪਹਿਲਾਂ ਵੀ ਕਮੂਨੇ ਦੀ ਉਫਲਾਗਾ ਵੱਲੋਂ ਇੱਕ ਗੱਡੀ ਰਾਂਹੀ ਯੂਕਰੇਨ ਲੋਕਾਂ ਲਈ ਸਾਮਾਨ ਭੇਜਿਆ ਗਿਆ ਸੀ।
ਇਹ ਖ਼ਬਰ ਪੜ੍ਹੋ- CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਤੇ ਚੀਨ ਨੂੰ ਮੁਕਾਬਲੇਬਾਜ਼ ਨਹੀਂ, ਪਾਰਟਨਰ ਬਣਨਾ ਚਾਹੀਦਾ ਹੈ : ਚੀਨੀ ਵਿਦੇਸ਼ ਮੰਤਰੀ
NEXT STORY