ਢਾਕਾ (ਵਾਰਤਾ)- ਬੰਗਲਾਦੇਸ਼ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦੀ ਜੇਲ੍ਹ ਦੀ ਸਜ਼ਾ ਦੀ ਮੁਅੱਤਲੀ ਅਗਲੇ 6 ਮਹੀਨਿਆਂ ਲਈ ਵਧਾ ਦਿੱਤੀ ਹੈ। ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਉਹ ਇਸ ਸਮੇਂ ਦੌਰਾਨ ਦੇਸ਼ ਨਹੀਂ ਛੱਡ ਸਕਦੀ। ਉਸ ਨੂੰ ਬੰਗਲਾਦੇਸ਼ ਵਿਚ ਹੀ ਇਲਾਜ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ: ਕੇਜਰੀਵਾਲ ਮਾਮਲਾ; ਭਾਰਤ ਦੇ ਇਤਰਾਜ਼ ਦੇ ਬਾਵਜੂਦ ਅਮਰੀਕਾ ਨੇ ਫਿਰ ਕਿਹਾ: ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ
ਵਰਨਣਯੋਗ ਹੈ ਕਿ ਸਾਲ 2020 ਤੋਂ ਬਾਅਦ ਇਹ ਲਗਾਤਾਰ ਅੱਠਵੀਂ ਵਾਰ ਹੈ ਜਦੋਂ ਸਰਕਾਰ ਨੇ ਸ੍ਰੀਮਤੀ ਜ਼ਿਆ ਦੀ ਜੇਲ੍ਹ ਦੀ ਸਜ਼ਾ ਨੂੰ ਮੁਅੱਤਲ ਕੀਤਾ ਹੈ। ਦੇਸ਼ ਵਿੱਚ ਕੋਵਿਡ -19 ਦੇ ਫੈਲਣ ਤੋਂ ਬਾਅਦ, ਸਰਕਾਰ ਨੇ ਮਾਰਚ 2020 ਵਿੱਚ ਜ਼ਿਆ ਨੂੰ ਮਨੁੱਖੀ ਆਧਾਰ 'ਤੇ 6 ਮਹੀਨਿਆਂ ਲਈ ਜੇਲ੍ਹ ਤੋਂ ਅਸਥਾਈ ਤੌਰ 'ਤੇ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਜ਼ਿਆ ਨੂੰ ਅਦਾਲਤ ਨੇ ਵਿਦੇਸ਼ੀ ਫੰਡ ਗਬਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ 7 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਹ ਫਰਵਰੀ 2018 ਤੋਂ ਜੇਲ੍ਹ ਵਿੱਚ ਸੀ।
ਇਹ ਵੀ ਪੜ੍ਹੋ: ਬਾਲਟੀਮੋਰ ਪੁਲ ਹਾਦਸਾ, ਜਹਾਜ਼ ਦੇ ਭਾਰਤੀ ਅਮਲੇ ਦੀ ਸਿਆਣਪ ਤੋਂ ਪ੍ਰਭਾਵਿਤ ਹੋਏ ਬਾਈਡੇਨ, ਕੀਤੀ ਤਾਰੀਫ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਆਸਟ੍ਰੇਲੀਆ : ਲਿਬਰਲ ਨੇਤਾ ਜੌਹਨ ਪੇਸੂਟੋ ਖ਼ਿਲਾਫ਼ ਮਾਣਹਾਨੀ ਦੇ ਤਿੰਨ ਕੇਸ
NEXT STORY