ਟੋਕੀਓ (ਵਾਰਤਾ) : ਜਾਪਾਨ ਵਿਚ ਟੋਕੀਓ ਦੇ ਦੱਖਣ-ਪੂਰਬ ਵਿਚ 600 ਮੀਲ ਦੀ ਦੂਰੀ 'ਤੇ ਓਗਾਸਾਵਾਰਾ ਦੇ ਚਿਚੀਜੀਮਾ ਟਾਪੂ ਵਿਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨੀ ਸਤਿਹ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਕਾਰਨ ਸਮੁੰਦਰ ਵਿਚ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਜਾਪਾਨ ਭੂਚਾਲ ਸਰਗਰਮ ਖੇਤਰ ਵਿਚ ਵੀ ਆਉਂਦਾ ਹੈ, ਜਿਸ ਨੂੰ ਰਿੰਗ ਆਫ ਫਾਇਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਇੱਥੇ ਨਿਯਮਤ ਅੰਤਰਾਲ ਵਿਚ ਸ਼ਕਤੀਸ਼ਾਲੀ ਭੂਚਾਲ ਆਉਂਦੇ ਰਹਿੰਦੇ ਹਨ। ਸਾਲ 2011 ਵਿਚ ਰਿਕਟਰ ਪੈਮਾਨੇ 'ਤੇ ਇੱਥੇ 9.0 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਸੁਨਾਮੀ ਆਉਣ ਨਾਲ 15,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਫੁਕੁਸ਼ਿਮਾ ਪਰਮਾਣੁ ਪਲਾਂਟ ਤਬਾਹੀ ਕਾਰਨ ਪ੍ਰਭਾਵਿਤ ਹੋਇਆ ਸੀ।
ਆਸਟ੍ਰੇਲੀਆ ਤੇ ਅਮਰੀਕਾ ਦੇ ਸੰਬੰਧ ਕਿਸੇ ਵੀ ਵਿਅਕਤੀ ਤੋਂ ਵੱਡੇ : ਸਕੌਟ ਮੌਰੀਸਨ
NEXT STORY