ਸਿਡਨੀ, (ਸਨੀ ਚਾਂਦਪੁਰੀ)--ਅਮਰੀਕਾ ਵਿਚ ਚੱਲ ਰਹੀਆਂ ਚੋਣਾਂ ਉੱਤੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਹਨ ਕਿ ਕੌਣ ਜਿੱਤ ਕੇ ਅਮਰੀਕਾ ਦਾ ਰਾਸ਼ਟਰਪਤੀ ਬਣੇਗਾ । ਜੋਅ ਬਾਈਡੇਨ ਅਤੇ ਡੋਨਾਲਡ ਟਰੰਪ ਵਿਚ ਦੀ ਇਸ ਟੱਕਰ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਆਸਟ੍ਰੇਲੀਆ ਦੇ ਸੰਬੰਧ ਅਮਰੀਕੀ ਨਾਲ ਵਧੀਆ ਰਹੇ ਹਨ , ਜਿਸ ਕਾਰਣ ਪਿਛਲੇ ਸਮੇਂ ਵਿਚ ਵੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਰਿਸ਼ਤੇ ਦੋਸਤਾਨਾ ਰਹੇ ਹਨ ਅਤੇ ਦੋਹਾਂ ਦੇਸ਼ਾਂ ਦੇ ਪੱਖ ਵਿੱਚ ਰਹੇ ਹਨ ।
ਇਸ ਮੌਕੇ ਤਸਮਾਨੀਆ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਡੋਨਾਲਡ ਟਰੰਪ ਦੇ ਵਾਂਗ ਹੀ ਆਸਟ੍ਰੇਲੀਆ ਜੋਅ ਬਾਈਡੇਨ ਨਾਲ ਵੀ ਨੇੜਿਓਂ ਕੰਮ ਕਰਨਗੇ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਸਕੌਟ ਮੌਰਿਸਨ ਨੇ ਕਿਹਾ, ਕਿ ਜ਼ਰੂਰ ਕੰਮ ਕਰਨਗੇ । ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਖ਼ਤਮ ਹੋਣ ਤੋਂ ਬਾਅਦ ਜੋ ਵੀ ਅਮਰੀਕਾ ਦਾ ਰਾਸ਼ਟਰਪਤੀ ਬਣਦਾ ਹੈ, ਉਸ ਨਾਲ ਕੰਮ ਜ਼ਰੂਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਰਿਸ਼ਤੇ ਕਿਸੇ ਇਕ ਵਿਅਕਤੀ ਤੋਂ ਵੱਡੇ ਹਨ । ਇਹ ਕਿਸੇ ਵੀ ਪ੍ਰਧਾਨ ਮੰਤਰੀ ਕਿਸੇ ਵੀ ਰਾਸ਼ਟਰਪਤੀ ਤੋਂ ਵੀ ਵੱਡੇ ਹਨ ।
ਇਟਲੀ 'ਚ ਕੋਰੋਨਾ ਵਧਣ ਦੇ ਖ਼ਦਸ਼ੇ ਕਾਰਨ ਲੱਗਾ ਰਾਤ ਦਾ ਕਰਫਿਊ , ਗਿਰਜਾਘਰ 'ਚ ਲਾਏ ਬੈੱਡ
NEXT STORY