ਟੋਕੀਓ (ਭਾਸ਼ਾ): ਜਾਪਾਨ ਵਿਚ ਸੱਤਾਧਾਰੀ ਪਾਰਟੀ ਦੀ ਅਗਵਾਈ ਦੇ ਲਈ ਮੰਗਲਵਾਰ ਨੂੰ ਅਧਿਕਾਰਤ ਰੂਪ ਨਾਲ ਮੁਹਿੰਮ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਲੰਬੇ ਸਮੇਂ ਤੋਂ ਬਹੁਤ ਕਰੀਬੀ ਰਹੇ ਨੇਤਾ ਯੋਸ਼ੀਹਿਦੇ ਸੁਗਾ ਨੂੰ ਇਸ ਅਹੁਦੇ ਦੇ ਲਈ ਇਕ ਚੋਟੀ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ, ਜਿਹਨਾਂ ਦੇ ਸੰਭਵ ਤੌਰ 'ਤੇ ਲੀਡਰਸ਼ਿਪ ਸੰਭਾਲਣ ਦੀ ਆਸ ਹੈ। ਮੁੱਖ ਕੈਬਨਿਟ ਸਕੱਤਰ ਅਤੇ ਸਰਕਾਰ ਦੇ ਮੁੱਖ ਬੁਲਾਰੇ 71 ਸਾਲਾ ਸੁਗਾ ਨੇ ਪਿਛਲੇ ਹਫਤੇ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਲੀਡਰਸ਼ਿਪ ਦੇ ਲਈ ਅਧਿਕਾਰਤ ਰੂਪ ਨਾਲ ਆਪਣੀ ਉਮੀਦਵਾਰੀ ਦਾਖਲ ਕੀਤੀ ਸੀ।
ਉਹਨਾਂ ਦਾ ਮੁਕਾਬਲਾ ਨੌਜਵਾਨ ਸਾਬਕਾ ਰੱਖਿਆ ਮੰਤਰੀ ਸ਼ਿਗੇਰੂ ਇਸ਼ਿਬਾ ਅਤੇ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ਿਦਾ ਦੇ ਨਾਲ ਹੈ। ਦੋਹਾਂ ਦੀ ਉਮਰ 63 ਸਾਲ ਹੈ। ਪਾਰਟੀ ਲੀਡਰਸ਼ਿਪ ਦੇ ਲਈ ਜੇਤੂ ਦਾ ਫੈਸਲਾ 14 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਨਾਲ ਹੋਵੇਗਾ ਅਤੇ ਪਾਰਟੀ ਦੀ ਲੀਡਰਸ਼ਿਪ ਹਾਸਲ ਕਰਨ ਵਾਲਾ ਨੇਤਾ ਅਖੀਰ ਜਾਪਾਨ ਦਾ ਅਗਲਾ ਪੀ.ਐੱਮ. ਬਣੇਗਾ। ਕਿਉਂਕਿ ਸੰਸਦ ਵਿਚ ਸੱਤਾਧਾਰੀ ਪਾਰਟੀ ਦਾ ਬਹੁਮਤ ਹੈ। ਆਬੇ ਸਿਹਤ ਕਾਰਨਾਂ ਕਾਰਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਖਗੋਲ ਵਿਗਿਆਨੀਆਂ ਨੇ 10 ਮਿਲੀਅਨ ਤਾਰਿਆਂ ਦਾ ਕੀਤਾ ਨਿਰੀਖਣ
ਦੇਰ ਨਾਲ ਦਾਅਵੇਦਾਰੀ ਕਰਨ ਵਾਲੇ ਸੁਗਾ ਨੂੰ ਪਾਰਟੀ ਦੇ ਪ੍ਰਮੁੱਖ ਨੇਤਾਵਾ ਦਾ ਸਮਰਥਨ ਹਾਸਲ ਹੈ ਕਿਉਂਕਿ ਆਬੇ ਦੀਆਂ ਨੀਤੀਆਂ ਨੂੰ ਜਾਰੀ ਰੱਖਣ ਦੇ ਮਾਮਲੇ ਵਿਚ ਉਹ ਬਿਹਤਰੀਨ ਉਮੀਦਵਾਰ ਹਨ। ਖਬਰ ਹੈ ਕਿ ਪਾਰਟੀ ਦੇ ਪ੍ਰਮੁੱਖ ਨੇਤਾ ਪ੍ਰਸ਼ਾਸਨ ਵਿਚ ਕੈਬਨਿਟ ਅਹੁਦਾ ਹਾਸਲ ਕਰਨ ਦੀ ਆਸ ਦੇ ਨਾਲ ਸੁਗਾ ਦਾ ਸਮਰਥਨ ਕਰਨ ਲਈ ਤਿਆਰ ਹਨ। ਅਖਬਾਰ ਦੇ ਜਨਮਤ ਸਰਵੇਖਣ ਦੇ ਮੁਤਾਬਕ, ਜਨਤਾ ਦੇ ਵਿਚ ਵੀ ਸੁਗਾ ਨੇ ਲੋਕਪ੍ਰਿਅਤਾ ਦੇ ਮਾਮਲੇ ਵਿਚ ਸਾਬਕਾ ਪਸੰਦੀਦਾ ਰਹੇ ਇਸ਼ਿਬਾ ਨੂੰ ਪਿੱਛੇ ਛੱਡ ਦਿੱਤਾ ਹੈ। ਸੁਗਾ ਨੇ ਆਰਥਿਕ ਅਤੇ ਕੋਰੋਨਾਵਾਇਰਸ ਦੇ ਮੋਰਚੇ 'ਤੇ ਆਬੇ ਦੀਆਂ ਛੱਡੀਆਂ ਗਈਆਂ ਚੁਣੌਤੀਆਂ ਨਾਲ ਨਜਿੱਠਣ ਦਾ ਵਚਨ ਦਿੱਤਾ ਹੈ। ਉੱਥੇ ਇਸ਼ਿਬਾ ਨੂੰ ਆਬੇ ਦਾ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਉਹ ਚੌਥੀ ਵਾਰ ਪਾਰਟੀ ਲੀਡਰਸ਼ਿਪ ਦੇ ਲਈ ਦਾਅਵੇਦਾਰੀ ਕਰ ਰਹੇ ਹਨ। ਉਹਨਾਂ ਨੇ ਆਬੇ ਦੀਆਂ ਆਰਥਿਕ ਨੀਤੀਆਂ ਨੂੰ ਬਦਲਣ ਦੀ ਗੱਲ ਕਹੀ ਹੈ। ਕਿਸ਼ਿਦਾ ਇਸ ਸਮੇਂ ਪਾਰਟੀ ਦੇ ਨੀਤੀ ਪ੍ਰਮੁੱਖ ਹਨ।
ਪੇਕੇ ਗਈ ਪਤਨੀ ਤਾਲਾਬੰਦੀ ਕਾਰਨ ਚੀਨ 'ਚ ਫਸੀ, 9 ਮਹੀਨੇ ਬਾਅਦ ਮੁੜੀ ਕੈਨੇਡਾ
NEXT STORY