ਇੰਟਰਨੈਸ਼ਨਲ ਡੈਸਕ : ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਐਤਵਾਰ ਨੂੰ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਬੀਜਿੰਗ 'ਚ ਇਕ ਜਾਪਾਨੀ ਨਾਗਰਿਕ ਨੂੰ ਹਿਰਾਸਤ 'ਚ ਲਏ ਜਾਣ 'ਤੇ ਰੋਸ ਜ਼ਾਹਿਰ ਕੀਤਾ ਤੇ ਤਾਈਵਾਨ ਅਤੇ ਜਾਪਾਨ ਦੇ ਆਲੇ-ਦੁਆਲੇ ਚੀਨ ਦੀਆਂ ਵਧਦੀਆਂ ਫੌਜੀ ਗਤੀਵਿਧੀਆਂ 'ਤੇ ਸਖਤ ਚਿੰਤਾ ਪ੍ਰਗਟਾਈ। ਹਯਾਸ਼ੀ 2 ਦਿਨਾ ਦੌਰੇ 'ਤੇ ਚੀਨ ਗਏ ਹਨ। ਉਹ ਦੋਵਾਂ ਦੇਸ਼ਾਂ ਦਰਮਿਆਨ ਵਧੇ ਤਣਾਅ ਵਿਚਾਲੇ ਪਿਛਲੇ 3 ਸਾਲ ਤੋਂ ਵੱਧ ਸਮੇਂ ਵਿੱਚ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਜਾਪਾਨੀ ਡਿਪਲੋਮੈਟ ਹਨ।
ਇਹ ਵੀ ਪੜ੍ਹੋ : ਅਜਬ-ਗਜ਼ਬ : ਜਾਓ ਤੇ ਰੋਮਾਂਸ ਕਰੋ... ਇਸ ਦੇਸ਼ ਨੇ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਦਿੱਤਾ ਅਨੋਖਾ ਹੋਮਵਰਕ
ਐਤਵਾਰ ਨੂੰ ਹੀ ਉਹ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਚੋਟੀ ਦੇ ਡਿਪਲੋਮੈਟ ਵਾਂਗ ਯੀ ਨਾਲ ਮੁਲਾਕਾਤ ਕਰਨ ਵਾਲੇ ਹਨ। ਚੀਨ ਦੇ ਵਿਦੇਸ਼ ਮੰਤਰੀ ਕਿਨ ਕਾਂਗ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਜਾਪਾਨੀ ਫਾਰਮਾਸਿਊਟੀਕਲ ਕੰਪਨੀ ਅਸਟੇਲਸ ਫਾਰਮਾ ਦੇ ਕਰਮਚਾਰੀ ਦੀ ਛੇਤੀ ਰਿਹਾਈ ਦੀ ਮੰਗ ਕੀਤੀ, ਜਿਸ ਨੂੰ ਪਿਛਲੇ ਮਹੀਨੇ ਜਾਸੂਸੀ ਦੇ ਦੋਸ਼ਾਂ 'ਚ ਹਿਰਾਸਤ 'ਚ ਲਿਆ ਗਿਆ ਸੀ। ਦੋਵਾਂ ਦੇਸ਼ਾਂ 'ਚੋਂ ਕਿਸੇ ਨੇ ਵੀ ਉਸ ਵਿਅਕਤੀ ਅਤੇ ਉਸ 'ਤੇ ਲੱਗੇ ਦੋਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਅੰਡੇਮਾਨ ਨੇੜੇ ਕੋਕੋ ਟਾਪੂ 'ਤੇ ਮਿਆਂਮਾਰ ਵੱਲੋਂ ਨੇਵੀ ਬੇਸ ਦਾ ਨਿਰਮਾਣ ਭਾਰਤ ਲਈ ਖ਼ਤਰੇ ਦੀ ਘੰਟੀ
ਹਯਾਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ 'ਚ ਚੀਨ ਦੀਆਂ ਵਧਦੀਆਂ ਸਮੁੰਦਰੀ ਗਤੀਵਿਧੀਆਂ 'ਤੇ 'ਗੰਭੀਰ ਚਿੰਤਾ' ਜ਼ਾਹਿਰ ਕੀਤੀ ਅਤੇ ਤਾਈਵਾਨ ਸਟ੍ਰੇਟ 'ਚ ਸ਼ਾਂਤੀ ਅਤੇ ਸਥਿਰਤਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਹਯਾਸ਼ੀ ਨੇ ਚੀਨ ਨੂੰ ਕਿਹਾ ਕਿ ਆਰਥਿਕ, ਸੱਭਿਆਚਾਰਕ ਅਤੇ ਲੋਕਾਂ 'ਚ ਸੰਪਰਕ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਬਿਹਤਰ ਸਹਿਯੋਗ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਸਮੱਸਿਆਵਾਂ ਅਤੇ ਗੰਭੀਰ ਚਿੰਤਾਵਾਂ ਵੀ ਹਨ। ਹਯਾਸ਼ੀ ਨੇ ਕਿਹਾ ਕਿ ਜਾਪਾਨ-ਚੀਨ ਸਬੰਧ ਇਸ ਸਮੇਂ ਬਹੁਤ ਮਹੱਤਵਪੂਰਨ ਪੜਾਅ 'ਤੇ ਹਨ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਕੁਵੈਤ 'ਚ ਭੇਤਭਰੇ ਹਾਲਾਤ ਵਿਚ ਮੌਤ, ਪਿੰਡ 'ਚ ਫੈਲੀ ਸੋਗ ਦੀ ਲਹਿਰ
ਹਯਾਸ਼ੀ ਨੇ ਕਿਹਾ ਕਿ ਦੋਵੇਂ ਧਿਰਾਂ ਨੇ “ਉਸਾਰੂ ਅਤੇ ਸਥਿਰ ਸਬੰਧ” ਬਣਾਉਣ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਜਤਾਈ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਛਿਨ ਨੇ ਤਾਈਵਾਨ ਨਾਲ ਜੁੜੇ ਮੁੱਦਿਆਂ ਵਿੱਚ ਜਾਪਾਨ ਦੀ ਦਖਲਅੰਦਾਜ਼ੀ ਵਿਰੁੱਧ ਸਾਵਧਾਨ ਕੀਤਾ। ਚੀਨ ਤਾਈਵਾਨ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਛਿਨ ਨੇ ਕਿਹਾ ਕਿ ਜਾਪਾਨ ਨੂੰ ਦਖਲ ਨਹੀਂ ਦੇਣਾ ਚਾਹੀਦਾ ਅਤੇ "ਕਿਸੇ ਵੀ ਤਰੀਕੇ ਨਾਲ ਚੀਨ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਜਬ-ਗਜ਼ਬ : ਜਾਓ ਤੇ ਰੋਮਾਂਸ ਕਰੋ... ਇਸ ਦੇਸ਼ ਨੇ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਦਿੱਤਾ ਅਨੋਖਾ ਹੋਮਵਰਕ
NEXT STORY