ਟੋਕੀਓ- ਜਾਪਾਨ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਅਤੇ ਇਸ ਕਾਰਨ ਉੱਥੇ ਕੰਮ ਕਰਨ ਦੇ ਯੋਗ ਨੌਜਵਾਨਾਂ ਦੀ ਭਾਰੀ ਕਮੀ ਹੈ। ਇਸ ਕਮੀ ਨਾਲ ਨਜਿੱਠਣ ਲਈ ਜਾਪਾਨ ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਨੂੰ 'ਬ੍ਰੀਡਿੰਗ ਵੀਜ਼ਾ' ਕਹਿ ਰਹੇ ਹਨ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਜਾਪਾਨ ਆਓ ਅਤੇ ਬੱਚੇ ਪੈਦਾ ਕਰੋ।
ਬਹੁਤ ਸਾਰੇ ਲੋਕ ਇਸ ਨੂੰ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝਾ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਹੁਣ ਦੁਨੀਆ ਭਰ ਦੇ ਪੁਰਸ਼ਾਂ ਨੂੰ ਜਾਪਾਨ ਜਾਣਾ ਚਾਹੀਦਾ ਹੈ ਅਤੇ ਉੱਥੇ ਆਬਾਦੀ ਵਧਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਹਾਲਾਂਕਿ ਉਨ੍ਹਾਂ ਦਾ ਇਹ ਦਾਅਵਾ ਬਿਲਕੁਲ ਗ਼ਲਤ ਹੈ। ਜਾਪਾਨ ਨੇ ਬੇਸ਼ੱਕ ਵਿਦੇਸ਼ੀਆਂ ਦੇ ਕੰਮ ਕਰਨ ਵਾਲੇ ਵੀਜ਼ੇ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਪਰ ਇਸ ਦਾ ਮਕਸਦ ਕਾਮਿਆਂ ਦੀ ਗਿਣਤੀ ਵਧਾਉਣਾ ਹੈ ਨਾ ਕਿ ਆਪਣੀ ਆਬਾਦੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਰੁਕਵਾ ਸਕਦਾ ਹੈ ਰੂਸ-ਯੂਕ੍ਰੇਨ ਜੰਗ , ਇਟਾਲੀਅਨ PM ਦਾ ਵੱਡਾ ਬਿਆਨ
ਜਾਪਾਨ ਨੇ ਵੀਜ਼ਾ ਨਿਯਮਾਂ 'ਚ ਕੀਤਾ ਬਦਲਾਅ
ਦਰਅਸਲ ਜਾਪਾਨੀ ਨਿਊਜ਼ ਏਜੰਸੀ ਕਯੋਡੋ ਨਿਊਜ਼ ਨੇ ਇਸ ਸਾਲ ਅਪ੍ਰੈਲ 'ਚ ਰਿਪੋਰਟ ਦਿੱਤੀ ਸੀ ਕਿ ਜਾਪਾਨ ਨੇ ਆਪਣੇ ਵਿਦੇਸ਼ੀ ਕਰਮਚਾਰੀ ਵੀਜ਼ਾ ਪ੍ਰੋਗਰਾਮ ਦਾ ਵਿਸਥਾਰ ਕੀਤਾ ਹੈ। ਇਸ ਦੇ ਨਾਲ ਜਾਪਾਨ ਸਰਕਾਰ ਦਾ ਟੀਚਾ ਹੈ ਕਿ ਦੇਸ਼ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜ ਸਾਲ ਤੱਕ ਦੀ ਮਿਆਦ ਵਧਾਈ ਜਾਵੇ।
ਬ੍ਰੀਡਿੰਗ ਵੀਜ਼ਾ ਬਾਰੇ ਚਰਚਾ ਕਿੱਥੋਂ ਸ਼ੁਰੂ ਹੋਈ?
ਹੁਣ ਜਦੋਂ ਤੋਂ ਇਹ ਖ਼ਬਰ 1 ਅਪ੍ਰੈਲ ਯਾਨੀ ਕਿ ਫੂਲ ਡੇਅ ਨੂੰ ਸਾਹਮਣੇ ਆਈ ਤਾਂ ਇੱਕ ਜਾਪਾਨੀ ਨਿਊਜ਼ ਵੈੱਬਸਾਈਟ ਸੋਰਾ ਨਿਊਜ਼ 24 ਨੇ ਇਸ 'ਤੇ ਮਜ਼ਾਕੀਆ ਅੰਦਾਜ਼ 'ਚ ਖ਼ਬਰ ਬਣਾ ਕੇ ਇਸ ਨੂੰ ਬ੍ਰੀਡਿੰਗ ਵੀਜ਼ਾ ਦਾ ਨਾਂ ਦਿੱਤਾ ਹੈ। ਅਤੇ ਇੱਥੋਂ ਹੀ ਮਜ਼ਾਕ ਦੇ ਤੌਰ 'ਤੇ ਕਿਹਾ ਗਿਆ ਝੂਠ ਫੈਲ ਗਿਆ। ਜੋ ਹੁਣ ਸਤੰਬਰ ਤੱਕ ਦੁਨੀਆ ਭਰ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਜ਼ਰ ਆ ਰਿਹਾ ਹੈ। ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਜਾਪਾਨ ਵਿੱਚ ਵਿਦੇਸ਼ੀ ਕਾਮਿਆਂ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਦੇ ਕਈ ਕਾਰਨ ਹਨ, ਪਰ ਇੱਕ ਮੁੱਖ ਕਾਰਨ ਜਨਮ ਦਰ ਵਿੱਚ ਭਾਰੀ ਗਿਰਾਵਟ ਹੈ। ਅਜਿਹੇ 'ਚ ਜਾਪਾਨ ਸਰਕਾਰ ਇਸ ਸਾਲ ਅਪ੍ਰੈਲ ਤੋਂ ਅਗਲੇ ਪੰਜ ਵਿੱਤੀ ਸਾਲਾਂ 'ਚ ਹੁਨਰਮੰਦ ਵਰਕਰ ਵੀਜ਼ਾ ਪ੍ਰੋਗਰਾਮ ਤਹਿਤ 8,20,000 ਵਿਦੇਸ਼ੀਆਂ ਨੂੰ ਦਾਖਲਾ ਦੇਣ ਦਾ ਇਰਾਦਾ ਰੱਖਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਹਿਸ ਤੋਂ ਪਹਿਲਾਂ ਹੈਰਿਸ ਨੇ ਟਰੰਪ ਵਿਰੁੱਧ ਕੀਤੀ ਮਖੌਲਿਆ ਟਿੱਪਣੀ
NEXT STORY