ਟੋਕੀਓ-ਜਾਪਾਨ ਨੇ ਰੂਸ ਅਤੇ ਬੇਲਾਰੂਸ ਦੇ 32 ਹੋਰ ਵਿਅਕਤੀਆਂ ਦੀ ਜਾਇਦਾਦ 'ਤੇ ਰੋਕ ਲੱਗਾ ਦਿੱਤੀ ਹੈ। ਜਾਪਾਨ ਨੇ ਮੰਗਲਵਾਰ ਨੂੰ ਰੂਸ ਦੇ ਜਿਨਾਂ 20 ਵਿਅਕਤੀਆਂ ਦੀ ਜਾਇਦਾਦ 'ਤੇ ਰੋਕ ਲਾਈ ਉਨ੍ਹਾਂ 'ਚ ਚੇਚੇਨ ਰਿਪਬਲਿਕ ਦੇ ਮੁਖੀ ਰਮਜਾਨ ਕਾਦੀਰੋਵ, ਉਪ ਸੈਨਾ ਮੁਖੀ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਦੀ ਪ੍ਰੈੱਸ ਸਕੱਤਰ ਅਤੇ ਰਾਜ ਸੰਸਦ ਦੇ ਉਪ ਪ੍ਰਧਾਨ ਸ਼ਾਮਲ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ ਰੂਸ ਤੋਂ ਤੇਲ ਤੇ ਗੈਸ ਦੀ ਦਰਾਮਦ 'ਤੇ ਲਾਈ ਪਾਬੰਦੀ
ਇਸ ਤੋਂ ਇਲਾਵਾ ਜਾਪਾਨ ਨੇ ਬੇਲਾਰੂਸ ਦੇ ਜਿਨਾਂ 12 ਅਧਿਕਾਰੀਆਂ ਅਤੇ ਕਾਰੋਬਾਰੀਆਂ 'ਤੇ ਪਾਬੰਦੀਆਂ ਲਾਈਆਂ ਹਨ, ਉਨ੍ਹਾਂ 'ਚ ਬੇਲਾਰੂਸ ਦੀ ਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਵਿਕਟਰ ਲੁਕਾਸ਼ੇਂਕੋ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਜਾਪਾਨ ਰੂਸ ਲਈ ਤੇਲ ਰਿਫ਼ਾਇਨਰੀ ਉਪਕਰਣ ਅਤੇ ਬੇਲਾਰੂਸ ਲਈ ਆਮ ਸਾਮਾਨ ਦੇ ਨਿਰਯਾਤ 'ਤੇ ਪਾਬੰਦੀ ਲਗਾ ਰਿਹਾ ਹੈ ਜਿਸ ਦੀ ਵਰਤੋਂ ਦੇਸ਼ ਦੀ ਫੌਜੀ ਸਮਰਥਾ ਨੂੰ ਮਜਬੂਤ ਕਰਨ ਲਈ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਸਕੂਲ ਦੇ ਬਾਹਰ ਗੋਲੀਬਾਰੀ, 1 ਦੀ ਮੌਤ ਤੇ 2 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਮਰੀਕਾ ਨੇ ਰੂਸ ਤੋਂ ਤੇਲ ਤੇ ਗੈਸ ਦੀ ਦਰਾਮਦ 'ਤੇ ਲਾਈ ਪਾਬੰਦੀ.
NEXT STORY