ਟੋਕੀਓ— ਜਾਪਾਨ ਦੀ ਯੋਜਨਾ ਸਮਰਾਟ ਅਕੀਹੀਤੋ ਦੀ ਸੇਵਾ ਮੁਕਤੀ ਅਤੇ ਉਨ੍ਹਾਂ ਦੀ ਥਾਂ 'ਤੇ ਉਨ੍ਹਾਂ ਦੇ ਵੱਡੇ ਪੁੱਤਰ ਨੂੰ 1 ਜਨਵਰੀ 2019 'ਚ ਸਮਰਾਟ ਬਣਾਉਣ ਦੀ ਹੈ। ਖਬਰਾਂ ਮੁਤਾਬਕ ਬੁੱਧਵਾਰ ਨੂੰ ਦੱਸਿਆ ਗਿਆ ਕਿ 200 ਸਾਲਾਂ ਵਿਚ ਪਹਿਲੀ ਵਾਰ ਕਿਸੇ ਸਮਰਾਟ ਵਲੋਂ ਸੇਵਾ ਮੁਕਤੀ ਲਈ ਜਾ ਰਹੀ ਹੈ ਅਤੇ ਇਸ ਲਈ ਜਾਪਾਨ ਕਾਨੂੰਨੀ ਤੌਰ ਤਰੀਕਿਆਂ 'ਤੇ ਕੰਮ ਕਰ ਰਿਹਾ ਹੈ।
83 ਸਾਲਾ ਅਕੀਹੀਤੋ ਨੇ ਤਕਰੀਬਨ 3 ਦਹਾਕਿਆਂ ਤੱਕ ਸਮਰਾਟ ਰਹਿਣ ਤੋਂ ਬਾਅਦ ਅਗਸਤ 'ਚ ਆਪਣੀ ਵਧਦੀ ਉਮਰ ਅਤੇ ਕਮਜ਼ੋਰ ਸਿਹਤ ਦਾ ਹਵਾਲਾ ਦਿੰਦੇ ਹੋਏ ਅਹੁਦਾ ਤਿਆਗਣ ਦੀ ਇੱਛਾ ਜ਼ਾਹਰ ਕੀਤੀ ਸੀ। ਕੁਝ ਅਖਬਾਰਾਂ ਦੀ ਰਿਪੋਰਟ ਮੁਤਾਬਕ 56 ਸਾਲਾ ਰਾਜਕੁਮਾਰ ਨਾਰੂਹੀਤੋ ਸਾਲ 2019 'ਚ ਨਵੇਂ ਸਾਲ ਦੇ ਦਿਨ ਆਪਣੇ ਪਿਤਾ ਦੀ ਥਾਂ ਲੈਣਗੇ। ਮੁੱਖ ਕੈਬਨਿਟ ਸਕੱਤਰ ਯੋਸ਼ੀਹੀਦੇ ਸੁਗਾ ਨੇ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਇਨ੍ਹਾਂ ਖਬਰਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਭਾਰਤੀ ਮੂਲ ਦੇ ਵਿਅਕਤੀ 'ਤੇ ਲੱਗਾ ਡਿਪਲੋਮੈਟ ਦਾ ਕਤਲ ਕਰਨ ਦੀ ਕੋਸ਼ਿਸ ਦਾ ਦੋਸ਼
NEXT STORY