ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ਤੇ ਉਸ ਦੇ ਨੇੜਲੇ ਇਲਾਕੇ 'ਚ ਆਏ ਸ਼ਕਤੀਸ਼ਾਲੀ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਟੋਕੀਓ ਦੇ ਨਰੀਤਾ ਹਵਾਈ ਅੱਡੇ 'ਤੇ ਲਗਭਗ 17,000 ਯਾਤਰੀ ਰਾਤ ਭਰ ਫਸੇ ਰਹੇ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਤੂਫਾਨ ਕਾਰਨ 100 ਤੋਂ ਵਧੇਰੇ ਉਡਾਣਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਹਵਾਈ ਅੱਡੇ ਦੇ ਨਾਲ-ਨਾਲ ਸੜਕ ਅਤੇ ਰੇਲ ਸੰਪਰਕ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ।
ਹਵਾਈ ਅੱਡੇ ਦੇ ਬੁਲਾਰੇ ਕੇਈ ਮਿਆਹਾਰਾ ਨੇ ਦੱਸਿਆ ਕਿ ਅੱਧੀ ਰਾਤ ਨੂੰ ਹਵਾਈ ਅੱਡੇ 'ਤੇ ਕੁੱਲ 16,900 ਲੋਕ ਫਸੇ ਹੋਏ ਸਨ। ਮਿਆਹਾਰਾ ਨੇ ਦੱਸਿਆ,''ਯਾਤਰੀ ਹੁਣ ਘਰ ਜਾਂ ਆਪਣੇ-ਆਪਣੇ ਰਿਸ਼ਤੇਦਾਰਾਂ ਦੇ ਜਾਣ ਲੱਗ ਗਏ ਹਨ ਕਿਉਂਕਿ ਬੱਸਾਂ ਅਤੇ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।'' ਟੋਕੀਓ ਦੇ ਪੂਰਬ 'ਚ ਸਥਿਤ ਚਿਬਾ ਦਾ ਨਰੀਤਾ ਹਵਾਈ ਅੱਡਾ ਤੂਫਾਨ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਜਹਾਜ਼ਾਂ ਦਾ ਸੰਚਾਲਨ ਕਾਫੀ ਪ੍ਰਭਾਵਿਤ ਹੋਇਆ। ਹਵਾ ਦੀ ਰਫਤਾਰ 207 ਕਿਲੋਮੀਟਰ ਪ੍ਰਤੀ ਘੰਟੇ ਤਕ ਸੀ।
‘ਵਿੱਦਿਆ ਦੇ ਚਾਨਣ ਨਾਲ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ’
NEXT STORY