ਇੰਟਰਨੈਸ਼ਨਲ ਡੈਸਕ - ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਟ੍ਰਿਬਿਊਨਲ (IRT) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸਾਥੀ, ਜਸ਼ਨਦੀਪ ਸਿੰਘ ਵਿਰੁੱਧ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਹੈ। ਉਸ 'ਤੇ ਮਸ਼ਹੂਰ ਭਾਰਤੀ ਕਾਮੇਡੀਅਨ ਅਤੇ ਟੀਵੀ ਹੋਸਟ ਕਪਿਲ ਸ਼ਰਮਾ ਦੇ ਸਰੀ, ਬੀ.ਸੀ. ਸਥਿਤ 'ਕੈਪਸ ਕੈਫੇ' 'ਤੇ ਹੋਈ ਗੋਲੀਬਾਰੀ 'ਚ ਵਰਤੀ ਗਈ ਬੰਦੂਕ ਨੂੰ ਲੁਕਾਉਣ ਦਾ ਦੋਸ਼ ਹੈ। IRT ਦੇ ਮੈਂਬਰ ਵਾਰਨ ਪੁਡੀਕੌਂਬੇ ਮੁਤਾਬਕ ਉਨ੍ਹਾਂ ਨੂੰ ਇਹ ਸਬੂਤ ਮਿਲੇ ਹਨ ਕਿ ਐਡਮਿੰਟਨ ਵਿਚ ਰਹਿਣ ਵਾਲਾ ਜਸ਼ਨਦੀਪ ਉਸ ਅੰਤਰਰਾਸ਼ਟਰੀ ਗਿਰੋਹ ਦਾ ਮੈਂਬਰ ਹੈ, ਜਿਸ ਨੂੰ ਭਾਰਤ ਦੀ ਜੇਲ੍ਹ 'ਚ ਬੰਦ ਲਾਰੈਂਸ ਬਿਸ਼ਨੋਈ ਚਲਾਉਂਦਾ ਹੈ। ਹਾਲਾਂਕਿ ਜਸ਼ਨਦੀਪ ਨੇ ਪੁੱਛਗਿੱਛ ਦੌਰਾਨ ਖੁਦ ਨੂੰ ਬੇਗੁਨਾਹ ਦੱਸਿਆ ਹੈ।
ਇਹ ਵੀ ਪੜ੍ਹੋ: ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ
ਪੁਡੀਕੌਂਬੇ ਨੇ ਅੱਗੇ ਦੱਸਿਆ ਕਿ ਸਾਹਮਣੇ ਆਈਆਂ ਵੀਡੀਓਜ਼ ਤੋਂ ਪਤਾ ਚੱਲਦਾ ਹੈ ਕਿ ਜਸ਼ਨਦੀਪ ਨੇ ਪਿਛਲੀਆਂ ਗਰਮੀਆਂ 'ਚ ਇੱਕ ਪਾਰਟੀ ਦੌਰਾਨ ਆਪਣੇ ਦੋਸਤ ਦੇ ਸਿਰ 'ਤੇ ਬੰਦੂਕ ਤਾਣੀ ਸੀ। ਐਡਮਿੰਟਨ ਪੁਲਸ ਵੱਲੋਂ ਗੈਂਗ ਦੇ ਮੈਂਬਰਾਂ ਨੂੰ ਫੜਨ ਲਈ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਜਸ਼ਨਦੀਪ ਨੇ ਆਪਣੀ ਇੱਕ ਮਹਿਲਾ ਸਾਥੀ ਨੂੰ ਸਨੈਪਚੈਟ 'ਤੇ ਮੈਸੇਜ ਕਰ ਕੇ ਉਹ ਹਥਿਆਰ ਲੁਕਾਉਣ ਲਈ ਕਿਹਾ ਸੀ ਤਾਂ ਜੋ ਪੁਲਸ ਹੱਥ ਨਾ ਲੱਗ ਸਕੇ। ਇੱਕ ਹੋਰ ਵੀਡੀਓ 'ਚ ਜਸ਼ਨਦੀਪ ਅਤੇ ਉਸ ਦੇ ਸਾਥੀ ਹਵਾ ਵਿੱਚ 5 ਰਾਊਂਡ ਫਾਇਰ ਕਰਦੇ ਨਜ਼ਰ ਆਏ ਸਨ। ਪੁਲਸ ਮੁਤਾਬਕ ਉਸ ਜਗ੍ਹਾ ਤੋਂ ਮਿਲੇ ਗੋਲੀਆਂ ਦੇ ਖੋਲ ਮਈ 2025 'ਚ ਕਪਿਲ ਸ਼ਰਮਾ ਦੇ ਕੈਫੇ 'ਤੇ ਹੋਈ ਗੋਲੀਬਾਰੀ ਵਾਲੀ ਥਾਂ ਤੋਂ ਮਿਲੇ ਖੋਲਾਂ ਨਾਲ ਮੈਚ ਹੋਏ ਹਨ।
ਇਹ ਵੀ ਪੜ੍ਹੋ: ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ ਬਾਅਦ ਸਮੁੰਦਰ 'ਚੋਂ ਮਿਲੀ ਲਾਸ਼
ਕੈਨੇਡਾ ਵਿੱਚ ਜਸ਼ਨਦੀਪ 'ਤੇ ਭਾਵੇਂ ਕੋਈ ਸਿੱਧਾ ਅਪਰਾਧਿਕ ਮੁਕੱਦਮਾ ਦਰਜ ਨਹੀਂ ਹੋਇਆ, ਪਰ ਗੈਂਗ ਨਾਲ ਮਜ਼ਬੂਤ ਸਬੰਧਾਂ ਅਤੇ ਸਬੂਤਾਂ ਦੇ ਅਧਾਰ 'ਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਜਸ਼ਨਦੀਪ ਦਸੰਬਰ 2022 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਉਸ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਉਸ ਦੀ ਪਛਾਣ ਕੈਲਗਰੀ ਦੇ ਇੱਕ ਮਿਡ-ਲੈਵਲ ਬਿਸ਼ਨੋਈ ਆਪਰੇਟਰ ਅਰਸ਼ਦੀਪ ਸਿੰਘ ਨਾਲ ਸਬੰਧਾਂ ਦੇ ਅਧਾਰ 'ਤੇ ਕੀਤੀ ਸੀ, ਜੋ ਪਿਛਲੇ ਸਾਲ ਅਗਸਤ ਵਿੱਚ ਜਸ਼ਨਦੀਪ ਦੇ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਅਤੇ ਇਹ ਹਥਿਆਰ ਉਸੇ ਦਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ, ਪੁੱਤ ਨੂੰ ਵੀ ਨਾ ਬਖਸ਼ਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡਰੱਗਜ਼ ਸਮੱਗਲਿੰਗ ਦੇ ਦੋਸ਼ਾਂ ਹੇਠ ਸਾਬਕਾ ਅਫ਼ਗਾਨ ਜਨਰਲ ਅਮਰੀਕਾ ਲਿਆਂਦੇ ਗਏ
NEXT STORY