ਔਟਵਾ (ਰਾਜ ਗੋਗਨਾ) : ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਏਰ ਪੌਲੀਏਵਰ ਨੇ ਆਪਣੀ ਸ਼ੈਡੋ ਕੈਬਨਿਟ ਦਾ ਖੁਲਾਸਾ ਕਰਦਿਆਂ ਆਪਣੇ ਪਾਰਲੀਮੈਂਟਰੀ ਕ੍ਰਿਟਿਕਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਅਲਬਰਟਾ ਤੋਂ ਕੰਜ਼ਰਵੇਟਿਵ ਐੱਮ.ਪੀ. ਤੇ ਸਿੱਖ ਸਿਆਸਤਦਾਨ ਜਸਰਾਜ ਸਿੰਘ ਹੱਲ੍ਹਣ ਨੂੰ ਪਾਰਟੀ ਦਾ ਨਵਾਂ ਫਾਇਨਾਂਸ ਕ੍ਰਿਟਿਕ ਬਣਾਇਆ ਗਿਆ ਹੈ। ਅਜਿਹਾ ਕਰਕੇ ਪੌਲੀਏਵਰ ਨੇ ਹੱਲ੍ਹਣ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਟੱਕਰ ਉੱਤੇ ਲਿਆ ਖੜ੍ਹਾ ਕੀਤਾ ਹੈ। ਸ਼ੈਡੋ ਕੈਬਨਿਟ ਦੇ ਫਾਇਨਾਂਸ ਕ੍ਰਿਟਿਕ ਦੇ ਤੌਰ 'ਤੇ ਉਹ ਕੈਨੇਡੀਅਨ ਖਜ਼ਾਨਾ ਮੰਤਰੀ ਦੀਆਂ ਨੀਤੀਆਂ ਦੀ ਪਾਰਲੀਮੈਂਟ 'ਚ ਆਲੋਚਨਾ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਭੂਤ ਕੱਢਣ ਲਈ ਬੇਟੀ ਨੂੰ ਭੁੱਖਾ-ਪਿਆਸਾ ਰੱਖਿਆ, ਬੰਨ੍ਹ ਕੇ ਕੁੱਟਦੇ ਰਹੇ ਤੇ ਮਰਨ ਤੋਂ ਬਾਅਦ...
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਰਹੱਦ ਪਾਰ: ਕਰਾਚੀ ਦੇ ਪੁਲਸ ਸਟੇਸ਼ਨ ਤੋਂ 20.70 ਕਰੋੜ ਰੁਪਏ ਦੀ ਨਕਦੀ ਚੋਰੀ
NEXT STORY